ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚਾਟੀਵਿੰਡ ਚੌਂਕ ਤੋਂ ਅਰੰਭ ਹੋਇਆ ਨਗਰ ਕੀਰਤਨ

Sunday, Feb 01, 2026 - 04:43 PM (IST)

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚਾਟੀਵਿੰਡ ਚੌਂਕ ਤੋਂ ਅਰੰਭ ਹੋਇਆ ਨਗਰ ਕੀਰਤਨ

ਅੰਮ੍ਰਿਤਸਰ (ਅਕਸ਼ੇ, ਛੀਨਾ)- ਸਿੱਖ ਕੌਮ ਦੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ 344ਵੇਂ ਜਨਮ ਦਿਹਾੜੇ ਦੇ ਸਬੰਧ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਸ਼੍ਰੋਮਣੀ ਕਮੇਟੀ ਮੈਂਬਰ ਜਥੇ.ਬਾਵਾ ਸਿੰਘ ਗੁਮਾਨਪੁਰਾ ਵੱਲੋਂ ਮਹਾਂਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸਹਿਯੋਗ ਸਦਕਾ ਗੁ.ਸ਼ਹੀਦਗੰਜ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ। ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ’ਚ ਸੰਗਤਾਂ ਸਕੂਟਰਾਂ, ਮੋਟਰਸਾਈਕਲਾਂ, ਗੱਡੀਆਂ, ਬੱਸਾਂ, ਟਰੱਕਾਂ ਆਦਿ ਵਾਹਨਾਂ ਨਾਲ ਸ਼ਾਮਲ ਹੋਈਆਂ।

PunjabKesari

ਇਸ ਨਗਰ ਕੀਰਤਨ ’ਚ ਗੱਤਕਾ ਪਾਰਟੀਆਂ ਤੇ ਬੈਂਡ ਟੀਮਾਂ ਨੇ ਜਿਥੇ ਆਪਣੀ ਕਲਾ ਦੇ ਖੂਬ ਜੋਹਰ ਦਿਖਾਏ ਉਥੇ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਹੋਈ। ਇਹ ਨਗਰ ਕੀਰਤਨ ਵੱਖ-ਵੱਖ ਰਾਹਾਂ ਤੋਂ ਹੁੰਦਾ ਹੋਇਆ ਬਾਬਾ ਜੀ ਦੇ ਜਨਮ ਅਸਥਾਨ ਗੁ.ਪਹੂਵਿੰਡ ਸਾਹਿਬ ਪੁੱਜਾ ਜਿਸ ਦਾ ਰਸਤੇ ’ਚ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਲੰਗਰ ਵੀ ਲਗਾਏ ਗਏ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ 1, 2, 3 ਤੇ 4 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਅਪਡੇਟ

ਇਸ ਸਮੇਂ ਸੰਤ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਨਾਹਰ ਸਿੰਘ ਸਾਧ ਜੀ ਸੁਰਸਿੰਘ ਵਾਲੇ, ਗੁ.ਸ਼ਹੀਦਗੰਜ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ, ਨਿਸ਼ਾਨ ਸਿੰਘ ਬੰਟੀ ਗੁਮਾਨਪੁਰਾ, ਗੁਰਜੀਤ ਸਿੰਘ ਗੁਮਾਨਪੁਰਾ, ਮੈਨੇਜਰ ਲਾਲ ਸਿੰਘ, ਚਰਨਜੀਤ ਸਿੰਘ ਛੀਨਾ, ਕੁਲਦੀਪ ਸਿੰਘ ਗੁਮਾਨਪੁਰਾ, ਇੰਚਾਰਜ ਜਗਜੀਤ ਸਿੰਘ ਜੱਕੀ, ਤਰਵਿੰਦਰ ਸਿੰਘ ਮੋਨੂੰ, ਬਲਦੇਵ ਸਿੰਘ ਧੁੰਨ ਤਿੰਨੇ  ਇੰਚਾਰਜ, ਭਾਈ ਅਮਰਜੀਤ ਸਿੰਘ, ਅਰਵਿੰਦਰਪਾਲ ਸਿੰਘ ਆਰ.ਐਂਡ.ਆਰ. ਸਕੂਲ ਵਾਲੇ, ਜਗਜੀਤ ਸਿੰਘ ਖਾਲਸਾ, ਸਤਿੰਦਰਪਾਲ ਸਿੰਘ ਜੋਨੀ, ਹਰਜੀਤ ਸਿੰਘ ਆੜਤੀ, ਅਮਨਦੀਪ ਸਿੰਘ ਹੈਪੀ, ਕਰਨਜੀਤ ਸਿੰਘ ਵਿਰਦੀ, ਨਵਦੀਪ ਸਿੰਘ ਗੁਮਾਨਪੁਰਾ, ਮਨਜੀਤ ਸਿੰਘ ਸੋਨੂੰ, ਨਵਤੇਜ ਸਿੰਘ ਕਲਕੱਤਾ, ਮਾਲਕ ਸਿੰਘ ਸੰਧੂ, ਗੁਰਮੀਤ ਸਿੰਘ ਸੁਰਸਿੰਘ, ਉਸਤਾਦ ਵਿਕਰਮਜੀਤ ਸਿੰਘ ਅੰਗਰੇਜ, ਹਰਜਾਪ ਸਿੰਘ ਗੁਮਾਨਪੁਰਾ, ਅਰਸ਼ਦੀਪ ਸਿੰਘ ਗੁਮਾਨਪੁਰਾ, ਮੋਹਨ ਸਿੰਘ ਸ਼ੈਲਾ ਵਾਲੀਆ, ਮਲਵਿੰਦਰ ਸਿੰਘ ਪ੍ਰਦੇਸ਼ੀ, ਪ੍ਰਮਜੀਤ ਸਿੰਘ ਕਾਲਾ, ਸਰਵਣ ਸਿੰਘ ਪੋਸਟਮੈਨ, ਜਸਮੀਤ ਸਿੰਘ ਮਨੀ, ਜਰਨੈਲ ਸਿੰਘ ਤੇ ਹੋਰ ਵੀ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ। 

PunjabKesari

ਇਹ ਵੀ ਪੜ੍ਹੋ- ਪਤੀ ਦੀ ਗੈਰ-ਮੌਜੂਦਗੀ ’ਚ 2 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫ਼ਰਾਰ, ਰੋਜ਼ੀ-ਰੋਟੀ ਲਈ ਕੁਵੈਤ ਗਿਆ ਸੀ ਪਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News