ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਲਈ ਚੱਲਿਆ ਨਗਰ ਕੀਰਤਨ, ਦੇਖੋ ਰੂਹਾਨੀ ਨਜ਼ਾਰਾ
Tuesday, Sep 03, 2019 - 10:13 AM (IST)
ਅੰਮ੍ਰਿਤਸਰ (ਸੁਮੀਤ) - ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸੀਸ ਦਿੱਲੀ ਦੇ ਚਾਂਦਨੀ ਚੌਕ ਤੋਂ ਲੈ ਕੇ ਆਉਣ ਵਾਲੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੇਤਨਾ ਮਾਰਚ ਕੱਢਿਆ ਗਿਆ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੱਢਿਆ ਗਿਆ ਚੇਤਨਾ ਮਾਰਚ ਬੋਲੇ ਸੋ ਨਿਹਾਨ ਦੇ ਜੈਕਾਰਿਆਂ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਚਾਂਦਨੀ ਚੌਕ ਜਾ ਕੇ ਸਮਾਪਤ ਹੋਇਆ। ਚੇਤਨਾ ਮਾਰਚ ਕੱਢਣ ਮੌਕੇ ਕਈ ਮਹਾਨ ਸ਼ਖਸ਼ਿਅਤਾਂ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਇਸ ਮੌਕੇ ਰਾਸਤੇ ’ਚ ਕਿਤਾਬਾਂ ਦਾ ਲੰਗਰ ਵੀ ਲਗਾਇਆ ਜਾਵੇਗਾ।