ਵਹਿਸ਼ੀ ਪਿਓ ਨਾਬਾਲਗ ਧੀ ਨੂੰ ਕਈ ਸਾਲਾਂ ਤੋਂ ਬਣਾ ਰਿਹਾ ਸੀ ਹਵਸ ਦਾ ਸ਼ਿਕਾਰ, ਮਾਂ ਨੇ ਕੀਤਾ ਖੁਲਾਸਾ

Friday, Jun 26, 2020 - 10:54 AM (IST)

ਵਹਿਸ਼ੀ ਪਿਓ ਨਾਬਾਲਗ ਧੀ ਨੂੰ ਕਈ ਸਾਲਾਂ ਤੋਂ ਬਣਾ ਰਿਹਾ ਸੀ ਹਵਸ ਦਾ ਸ਼ਿਕਾਰ, ਮਾਂ ਨੇ ਕੀਤਾ ਖੁਲਾਸਾ

ਨਾਭਾ (ਰਾਹੁਲ ਖੁਰਾਨਾ) : ਇਕ ਧੀ ਲਈ ਦੁਨੀਆ ਦੀ ਸਭ ਤੋਂ ਸੁਰੱਖਿਅਤ ਥਾਂ ਉਸ ਦੇ ਪਿਤਾ ਦਾ ਘਰ ਹੁੰਦਾ ਹੈ ਪਰ ਜਦੋਂ ਉਹੀ ਪਿਤਾ ਵਹਿਸ਼ੀ ਬਣ ਜਾਵੇ ਅਤੇ ਧੀ ਦੀ ਪੱਤ ਰੋਲ ਦੇਵੇ ਤਾਂ ਕੀ ਕਹੋਗੇ। ਅਜਿਹਾ ਹੀ ਮਾਮਲਾ ਪਟਿਆਲਾ ਦੇ ਇਕ ਪਿੰਡ ਤੋਂ ਸਾਹਮਣੇ ਆਇਆ ਹੈ, ਜਿਥੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਇਕ ਵਹਿਸ਼ੀ ਪਿਓ ਆਪਣੀ 13 ਸਾਲ ਦੀ ਬੱਚੀ ਨੂੰ ਬੀਤੇ ਚਾਰ ਸਾਲਾਂ ਤੋਂ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਕ੍ਰਿਸ਼ਨ ਸਿੰਘ ਬੱਚੀ ਨੂੰ ਧਮਕਾਅ ਕੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ, ਜਿਸ ਦਾਖੁਲਾਸਾ ਖੁਦ ਕ੍ਰਿਸ਼ਨ ਸਿੰਘ ਦੀ ਪਤਨੀ ਨੇ ਪੁਲਸ ਕੋਲ ਕੀਤਾ। ਇਸ ਘਟਨਾ ਦਾ ਪਤਾ ਲੱਗਦੇ ਹੀ ਪਿੰਡ ਵਾਸੀ ਹੈਰਾਨ-ਪਰੇਸ਼ਾਨ ਹੈ ਤੇ ਉਨ੍ਹਾਂ ਦੀ ਮੰਗ ਹੈ ਕਿ ਇਸ ਵਹਿਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। 

ਇਹ ਵੀ ਪੜ੍ਹੋਂ : ਮਾਮਲਾ ਕੈਰੋ 'ਚ ਹੋਏ 5 ਕਤਲਾਂ ਦਾ:  ਘਟਨਾ ਨੂੰ ਅੱਖੀ ਦੇਖ ਬੇਹੋਸ਼ ਹੋ ਗਏ ਸਨ ਮਾਸੂਮ ਬੱਚੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੇਸ਼ ਛਿੱਬਰ ਨੇ ਦੱਸਿਆ ਕਿ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਮਾਮਲਾ ਦਰਜ ਕਰ ਆਰੋਪੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੱਚੀ ਦੀ ਮੈਡੀਕਲ ਰਿਪੋਰਟ ਵਿਚ ਉਸ ਨਾਲ ਹੋਏ ਵਹਿਸ਼ੀਪੁਣੇ ਦਾ ਖੁਲਾਸਾ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਆਰੋਪੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋਂ : 24 ਘੰਟਿਆਂ 'ਚ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ, ਹੋਏ 11 ਕਤਲ


author

Baljeet Kaur

Content Editor

Related News