ਮਾਮਲਾ ਨਾਬਾਲਿਗਾ ਨੂੰ ਭਜਾਉਣ ਦਾ, ਪਰਚਾ ਦਰਜ ਹੋਣ ਦੇ ਬਾਵਜੂਦ ਨਹੀਂ ਹੋਈ ਗ੍ਰਿਫਤਾਰੀ

Thursday, Oct 05, 2017 - 11:00 AM (IST)

ਮਾਮਲਾ ਨਾਬਾਲਿਗਾ ਨੂੰ ਭਜਾਉਣ ਦਾ, ਪਰਚਾ ਦਰਜ ਹੋਣ ਦੇ ਬਾਵਜੂਦ ਨਹੀਂ ਹੋਈ ਗ੍ਰਿਫਤਾਰੀ

ਬਟਾਲਾ (ਬੇਰੀ, ਵਿਪਨ, ਅਸ਼ਵਨੀ, ਯੋਗੀ, ਰਾਘਵ) - ਜਾਣਕਾਰੀ ਦਿੰਦੇ ਹੋਏ ਸਤਪਾਲ ਵਾਸੀ ਬਾਜਵਾ ਕਾਲੋਨੀ ਗੌਂਸਪੁਰਾ ਬਟਾਲਾ ਨੇ ਦੱਸਿਆ ਕਿ ਉਸ ਦੀ ਸਾਢੇ 15 ਸਾਲਾ ਨਾਬਾਲਿਗ ਲੜਕੀ ਹਰਜੀਤ (ਕਾਲਪਨਿਕ ਨਾਂ) ਨੂੰ ਗੌਂਸਪੁਰਾ ਵਾਸੀ ਹੈਪੀ ਉਰਫ ਕਾਕਾ ਪੁੱਤਰ ਅਨੰਤ ਰਾਮ ਆਪਣੇ ਨਾਲ ਭਜਾ ਕੇ ਲੈ ਗਿਆ ਸੀ, ਜਿਸ ਦੇ ਸਬੰਧ ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਥਾਣੇ ਵਿਚ 4 ਲੋਕਾਂ ਦੇ ਵਿਰੁੱਧ ਕੇਸ ਵੀ ਦਰਜ ਕੀਤਾ ਹੈ ਪਰ ਉਕਤ ਮਾਮਲੇ ਸਬੰਧੀ ਸਿਵਲ ਲਾਈਨ ਪੁਲਸ ਹੁਣ ਤੱਕ ਕੇਵਲ ਇਕ ਹੀ ਵਿਅਕਤੀ ਨੂੰ ਗ੍ਰਿਫਤਾਰ ਕਰ ਸਕੀ ਹੈ ਤੇ ਕਰੀਬ 5 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਸ ਉਸ ਦੀ ਲੜਕੀ ਦਾ ਪਤਾ ਲਾਉਣ ਵਿਚ ਅਸਫਲ ਰਹੀ ਹੈ।ਪੀੜਤ ਨੇ ਦੱਸਿਆ ਕਿ ਬਾਕੀ ਰਹਿੰਦੇ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਪੀੜਤ ਨੇ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਤੋਂ ਮੰਗ ਕੀਤੀ ਕਿ ਉਸ ਦੀ ਲੜਕੀ ਨੂੰ ਭਜਾ ਕੇ ਲਿਜਾਣ ਵਾਲੇ ਬਾਕੀ ਵਿਅਕਤੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਕੇ ਉਸ ਦੀ ਲੜਕੀ ਨੂੰ ਬਰਾਮਦ ਕਰਕੇ ਉਸ ਦੇ ਪਰਿਵਾਰ ਨੂੰ ਸੌਂਪਿਆ ਜਾਵੇ।
ਕੀ ਕਹਿਣਾ ਹੈ ਐੱਸ. ਐੱਚ. ਓ. ਸਿਵਲ ਲਾਈਨ ਦਾ
ਉਕਤ ਮਾਮਲੇ ਸਬੰਧੀ ਜਦੋਂ ਐੱਸ. ਐੱਚ. ਓ. ਸਿਵਲ ਲਾਈਨ ਅਮੋਲਕ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਵਿਚ ਸ਼ਾਮਲ ਸਬੰਧਤ ਮੁਲਜ਼ਮਾਂ ਦੀ ਪੁਲਸ ਜੰਗੀ ਪੱਧਰ 'ਤੇ ਤਲਾਸ਼ ਕਰ ਰਹੀ ਹੈ ਅਤੇ ਲੜਕੀ ਨੂੰ ਜਲਦ ਬਰਾਮਦ ਕਰਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।


Related News