ਵੱਡੀ ਵਾਰਦਾਤ : ਭਰਾ ਨੇ ਪੱਠੇ ਵੱਢਣ ਵਾਲੇ ਟੋਕੇ ਨਾਲ ਵੱਢੀ ਛੋਟੀ ਭੈਣ, ਲਾਸ਼ ਦੀ ਹਾਲਤ ਦੇਖ ਕੰਬੀ ਪਿੰਡ ਵਾਲਿਆਂ ਦੀ ਰੂਹ

Tuesday, Jun 27, 2023 - 01:39 PM (IST)

ਵੱਡੀ ਵਾਰਦਾਤ : ਭਰਾ ਨੇ ਪੱਠੇ ਵੱਢਣ ਵਾਲੇ ਟੋਕੇ ਨਾਲ ਵੱਢੀ ਛੋਟੀ ਭੈਣ, ਲਾਸ਼ ਦੀ ਹਾਲਤ ਦੇਖ ਕੰਬੀ ਪਿੰਡ ਵਾਲਿਆਂ ਦੀ ਰੂਹ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ) : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਫ਼ਕਰਸਰ ਵਿਖੇ ਅੱਜ ਸਵੇਰੇ ਉਸ ਵੇਲੇ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ, ਜਦੋਂ ਇਕ ਭਰਾ ਨੇ ਆਪਣੀ ਛੋਟੀ ਭੈਣ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਭਰਾ ਆਪਣੀ ਭੈਣ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਉਸ ਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਨੇ ਪੂਰੇ ਪਿੰਡ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੇ ਧਿਆਨ ਦੇਣ, ਘਰੋਂ ਨਿਕਲਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹੋ

ਜਾਣਕਾਰੀ ਮੁਤਾਬਕ ਕੁਲਵਿੰਦਰ ਸਿੰਘ (19) ਗਿੱਦੜਬਾਹਾ ਨੇੜੇ ਮਲੋਟ-ਬਠਿੰਡਾ ਮਾਰਗ 'ਤੇ ਸਥਿਤ ਪਿੰਡ ਫ਼ਕਰਸਰ ਵਿਖੇ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਹ ਆਪਣੀ ਛੋਟੀ ਭੈਣ ਅੰਜੂ ਕੌਰ (17) ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਅੱਜ ਸਵੇਰੇ ਕੁਲਵਿੰਦਰ ਨੇ ਪੱਠੇ ਵੱਢਣ ਵਾਲੇ ਟੋਕੇ ਨਾਲ ਅੰਜੂ ਦਾ ਗਲਾ ਵੱਢ ਦਿੱਤਾ ਅਤੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਜਵਾਨ ਪੁੱਤ ਦੀ ਮੌਤ ਦੀ ਖ਼ਬਰ, ਭਿਆਨਕ ਹਾਦਸੇ ਦਾ ਹੋਇਆ ਸੀ ਸ਼ਿਕਾਰ

ਭਰਾ ਨੇ ਇਹ ਕਾਰਾ ਉਸ ਵੇਲੇ ਕੀਤਾ, ਜਦੋਂ ਉਸ ਦੀ ਮਾਂ ਝੋਨਾ ਲਾਉਣ ਗਈ ਹੋਈ ਸੀ। ਮ੍ਰਿਤਕਾ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਘਰ 'ਚ ਇਹ ਦੋਵੇਂ ਭੈਣ-ਭਰਾ ਹੀ ਆਪਣੀ ਮਾਂ ਨਾਲ ਰਹਿੰਦੇ ਸਨ। ਲਾਸ਼ ਦੀ ਹਾਲਤ ਦੇਖ ਕੇ ਪੂਰੇ ਪਿੰਡ ਦੇ ਲੋਕਾਂ ਦੀ ਰੂਹ ਕੰਬ ਗਈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਪੂਰੇ ਪਿੰਡ 'ਚ ਸਹਿਮ ਦਾ ਮਾਹੌਲ ਹੈ ਅਤੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News