ਮੁਕਤਸਰ ''ਚ ਚੋਰਾਂ ਦਾ ਖੌਫ, 32 ਬੋਰ ਰਿਵਾਲਵਰ, ਸੋਨੇ ਦੇ ਗਹਿਣੇ ਕੀਤੇ ਚੋਰੀ

10/17/2019 11:43:34 AM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) - ਬੀਤੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਘਰਾਂ 'ਚ ਚੋਰਾਂ ਵਲੋਂ ਕਰੀਬ ਢਾਈ ਲੱਖ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਜਾਣ ਦੀ ਸੂਚਨਾ ਮਿਲੀ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਦਰਜ ਕੀਤੇ ਪਹਿਲੇ ਮਾਮਲੇ 'ਚ ਸਥਾਨਕ ਨਰਸਰੀ ਵਾਲੀ ਗਲੀ ਫੱਤਣਵਾਲਾ ਇਨਕਲੇਵ ਵਾਸੀ ਕੋਮਲ ਪਾਸੀ ਨੇ ਦੱਸਿਆ ਕਿ ਉਹ ਘਰ ਦਾ ਘਰੇਲੂ ਸਾਮਾਨ ਖਰੀਦਣ ਲਈ ਆਪਣੀ ਭੈਣ ਨਾਲ ਬਾਜ਼ਾਰ ਗਈ ਸੀ। ਘਰ ਵਾਪਸ ਆਉਣ 'ਤੇ ਮੇਨ ਗੇਟ ਦਾ ਤਾਲਾ ਉਸੇ ਤਰ੍ਹਾਂ ਲੱਗਾ ਹੋਇਆ ਸੀ ਪਰ ਬਾਥਰੂਮ ਨਾਲ ਬਣੇ ਕਮਰੇ ਦੀ ਕੁੰਡੀ ਟੁੱਟੀ ਹੋਈ ਸੀ ਅਤੇ ਕਪੜੇ ਆਦਿ ਖਿਲਰੇ ਹੋਏ ਸਨ। ਅਲਮਾਰੀ ਖੁੱਲੀ ਪਈ ਸੀ, ਜਿਸ 'ਚ ਪਿਆ ਉਸਦੇ ਪਤੀ ਦਾ 32 ਬੋਰ ਦਾ ਰਿਵਾਲਵਰ, 6 ਜਿੰਦਾ ਕਾਰਤੂਸ, ਦੋ ਸੋਨੇ ਦੇ ਕੰਗਨ ਆਦਿ ਮੌਜੂਦ ਨਹੀਂ ਸਨ। ਉਸ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਬਣਦੀ ਹੈ। 

ਦੂਜੀ ਘਟਨਾ ਫੱਤਣਵਾਲਾ ਇਨਕਲੇਵ ਦੇ ਨੇੜੇ ਬਾਵਾ ਕਾਲੋਨੀ ਦੀ ਹੈ। ਅਮ੍ਰਿਤ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਰੋਜ਼ਾਨਾਂ ਦੀ ਤਰ੍ਹਾਂ 7.30 ਵਜੇ ਆਪਣੀ ਡਿਊਟੀ 'ਤੇ ਪਿੰਡ ਹਰੀਕੇ ਕਲਾਂ ਗਈ ਸੀ। ਕਰੀਬ 3.45 ਕੁ ਵਜੇ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਸਟੋਰ 'ਚ ਪਈ ਅਲਮਾਰੀ ਅਤੇ ਬੈਡਰੂਮ ਦਾ ਕਪ ਬੋਰਡ ਖੁੱਲ੍ਹੇ ਹੋਏ ਸਨ। ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਘਰ 'ਚ ਪਏ 40 ਹਜ਼ਾਰ ਰੁਪਏ ਦੀ ਨਗਦੀ, 4 ਜੋੜੀਆਂ ਸੋਨੇ ਦੇ ਟਾਪਸ ਤੇ 1 ਸੋਨੇ ਦੀ ਛਾਪ ਚੋਰੀ ਹੋ ਗਏ। ਪੁਲਸ ਨੇ ਦੋਵਾਂ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।  


rajwinder kaur

Content Editor

Related News