MP Election : ਭਾਜਪਾ ਜਾਰੀ ਕਰੇਗੀ ਮੈਨੀਫੈਸਟੋ (ਪੜੋ 17 ਨਵੰਬਰ ਦੀਆਂ ਖਾਸ ਖਬਰਾਂ)

11/17/2018 1:24:49 AM

ਜਲੰਧਰ (ਵੈਬ ਡੈਸਕ)—ਮੱਧ ਪ੍ਰਦੇਸ਼ ਵਿਧਾਨਸਭਾ ਚੋਣਾਂ ਲਈ ਭਾਜਪਾ ਜਾਰੀ ਕਰੇਗਾ ਮੈਨੀਫੈਸਟੋ 17 ਨਵੰਬਰ ਨੂੰ ਜਾਰੀ ਹੋਵੇਗਾ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਭਾਜਪਾ ਦੇ ਵੱਡੇ ਨੇਤਾਵਾਂ ਦੀ ਮੌਜੂਦਗੀ 'ਚ ਐਲਾਨ ਪੱਤਰ ਜਾਰੀ ਕੀਤਾ ਜਾਵੇਗਾ। ਐਲਾਨ ਪੱਤਰ 'ਚ ਔਰਤਾਂ, ਨੌਜਵਾਨ, ਕਿਸਾਨ ਸਮੇਤ ਹਰ ਵਰਗ ਦਾ ਧਿਆਨ ਰੱਖਣ ਦੀ ਤਿਆਰੀ ਕੀਤੀ ਗਈ ਹੈ।

ਪੀ.ਐੱਮ. ਮੋਦੀ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਸਹੁੰ ਚੁੱਕ ਸਮਾਗਮ 'ਚ ਲੈਣਗੇ ਹਿੱਸਾ 


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਸੋਲਿਹ ਦੇ 17 ਨਵੰਬਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦੇ ਰੂਪ 'ਚ ਮੋਦੀ ਦੀ ਮਾਲਦੀਵ ਦੀ ਇਹ ਪਹਿਲੀ ਯਾਤਰਾ ਹੈ।

ਜੰਮੂ-ਕਸ਼ਮੀਰ 'ਚ ਪੰਚਾਇਤੀ ਚੋਣਾਂ 


ਸਖਤ ਸੁਰੱਖਿਆ ਵਿਚਾਲੇ 9 ਪੜਾਅ 'ਚ ਹੋਣ ਵਾਲੇ ਜੰਮੂ-ਕਸ਼ਮੀਰ ਦੀਆਂ ਪੰਚਾਇਤੀ ਚੋਣਾਂ 17 ਨਵੰਬਰ ਨੂੰ ਸ਼ੁਰੂ ਹੋਣਗੀਆਂ। ਅੱਤਵਾਦੀਆਂ ਦੀਆਂ ਧਮਕੀਆਂ ਅਤੇ ਵੱਖਵਾਦੀਆਂ ਦੀਆਂ ਚੋਣਾਂ ਬਾਈਕਾਟ ਦੇ ਫਰਮਾਨ ਵਿਚਾਲੇ ਹੋ ਰਹੀਆਂ ਪੰਚਾਇਤੀ ਚੋਣਾਂ 'ਚ 40 ਹਜ਼ਾਰ ਤੋਂ ਜ਼ਿਆਦਾ ਸੁਰੱਖਿਆ ਕਰਮੀ ਉਮੀਦਵਾਰਾਂ ਤੋਂ ਲੈ ਕੇ ਵੋਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ 'ਚ ਲੱਗੇ ਹੋਏ ਹਨ।

ਰਾਹੁਲ ਗਾਂਧੀ ਹੋਣਗੇ ਮੱਧ ਪ੍ਰਦੇਸ਼ ਦੌਰੇ 'ਤੇ


ਰਾਹੁਲ ਗਾਂਧੀ 16 ਅਤੇ 17 ਨਵੰਬਰ ਨੂੰ ਪ੍ਰਦੇਸ਼ ਦੇ ਚੌਣ ਦੌਰੇ 'ਤੇ ਰਹਿਣਗੇ। 17 ਨਵੰਬਰ ਨੂੰ ਉਹ ਕਟਨੀ, ਜਬਲਪੁਰ ਅਤੇ ਸਿਵਨੀ ਜ਼ਿਲੇ 'ਚ ਚੋਣ ਪ੍ਰਚਾਰ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਵੀ ਰਹਿਣਗੇ।


ਕੈਪਟਨ ਸਾਬ 'ਵੇਰਕਾ ਮੈਗਾ ਡੇਅਰੀ' ਦਾ ਰੱਖਣਗੇ ਨੀਂਹ ਪੱਥਰ


ਸੂਬੇ 'ਚ ਮੈਗਾ ਮਿਲਕ ਪ੍ਰੋਸੈਸਿੰਗ ਪਲਾਂਟ ਸਥਾਪਿਤ ਕਰਨ ਲਈ ਮਿਲਕਫੈੱਡ ਦੀ ਹਰ ਸੰਭਵ ਮਦਦ ਕਰਨ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਬੱਸੀ ਪਠਾਣਾਂ ਵਿਖੇ 17 ਨਵੰਬਰ ਨੂੰ ਇਕ ਰਾਜ ਪੱਧਰੀ ਸਮਾਰੋਹ ਦੌਰਾਨ 'ਵੇਰਕਾ ਮੈਗਾ ਡੇਅਰੀ' ਦਾ ਨੀਂਹ ਪੱਥਰ ਰੱਖਣਗੇ।

ਅੱਜ ਦੇ ਮੈਚ


ਬੈਡਮਿੰਟਨ : ਹਾਂਗਕਾਂਗ ਓਪਨ ਬੈਡਮਿੰਟਨ ਟੂਰਨਾਮੈਂਟ
ਕ੍ਰਿਕਟ : ਸ਼੍ਰੀਲੰਕਾ ਬਨਾਮ ਇੰਗਲੈਂਡ (ਦੂਜਾ ਟੈਸਟ, ਚੌਥਾ ਦਿਨ)
ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਮਹਿਲਾ ਵਿਸ਼ਵ ਕੱਪ ਟੀ-20)