ਨਰਾਤਿਆਂ ''ਚ ਕਲਯੁਗੀ ਮਾਂ ਦਾ ਘਿਨੌਣਾ ਕਾਂਡ, ਮਾਸੂਮ ਧੀ ਨੂੰ ਮਾਰ ਲਾਸ਼ ਨੂੰ ਨੁਹਾ ਕੇ ਮੰਜੇ ''ਤੇ ਪਾਇਆ

Sunday, Oct 18, 2020 - 08:48 AM (IST)

ਨਰਾਤਿਆਂ ''ਚ ਕਲਯੁਗੀ ਮਾਂ ਦਾ ਘਿਨੌਣਾ ਕਾਂਡ, ਮਾਸੂਮ ਧੀ ਨੂੰ ਮਾਰ ਲਾਸ਼ ਨੂੰ ਨੁਹਾ ਕੇ ਮੰਜੇ ''ਤੇ ਪਾਇਆ

ਲੁਧਿਆਣਾ (ਜ.ਬ.) : ਨਗਰ 'ਚ ਹੋਈ ਇਕ ਦਿਲ ਕੰਬਾਅ ਦੇਣ ਵਾਲੀ ਘਟਨਾ 'ਚ ਇਕ ਕਲਯੁਗੀ ਮਾਂ ਨੇ ਆਪਣੀ 5 ਸਾਲਾਂ ਮਾਸੂਮ ਬੱਚੀ ਨੂੰ ਬਾਥਰੂਮ 'ਚ ਫਰਸ਼ ’ਤੇ ਪਟਕ-ਪਟਕ ਕੇ ਮਾਰ ਦਿੱਤਾ। ਇੰਨਾ ਹੀ ਨਹੀਂ, ਸਬੂਤ ਮਿਟਾਉਣ ਅਤੇ ਪੁਲਸ ਨੂੰ ਗੁੰਮਰਾਹ ਕਰਨ ਲਈ ਉਸ ਨੇ ਬੱਚੀ ਦੀ ਲਾਸ਼ ਨੂੰ ਨਹਾਉਣ ਤੋਂ ਬਾਅਦ ਮੰਜੇ ’ਤੇ ਲਿਟਾ ਦਿੱਤਾ। ਫਿਲਹਾਲ ਪੁਲਸ ਨੇ ਕਲਯੁਗੀ ਮਾਂ ਨੂੰ ਹਿਰਾਸਤ 'ਚ ਲੈ ਲਿਆ ਹੈ, ਜਿਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਨਰਾਤਿਆਂ 'ਚ ਕੰਨਿਆ ਪੂਜਾ ਦੀ ਤਿਆਰੀ ਕਰ ਰਹੇ ਸਮਾਜ ਲਈ ਇਹ ਘਟਨਾ ਦੂਜਾ ਘਿਨੌਣਾ ਰੂਪ ਸਾਹਮਣੇ ਲੈ ਕੇ ਆਈ ਹੈ।

PunjabKesari

ਘਟਨਾ ਸਲੇਮ ਟਾਬਰੀ ਦੇ ਨਵਨੀਤ ਨਗਰ ਇਲਾਕੇ 'ਚ ਸ਼ਨੀਵਾਰ ਨੂੰ ਵਾਪਰੀ, ਜਦੋਂ ਸਵੇਰ ਕਰੀਬ 7 ਵਜੇ ਦਰਪਣ ਘਰ ਦੀ ਛੱਤ ’ਤੇ ਬਣੇ ਬਾਥਰੂਮ 'ਚ ਨਹਾਉਣ ਗਈ ਆਪਣੀ 24 ਸਾਲਾ ਮਾਂ ਪ੍ਰਿਯੰਕਾ ਨੂੰ ਸ਼ੈਂਪੂ ਦੇਣ ਲਈ ਗਈ, ਜਿੱਥੇ ਪ੍ਰਿਯੰਕਾ ਨੇ ਉਸ ਨੂੰ ਵੀ ਨਹਾਉਣ ਲਈ ਅੰਦਰ ਬੁਲਾਇਆ ਅਤੇ ਉਸ ਦਾ ਸਿਰ ਫਰਸ਼ ’ਤੇ ਪਟਕ-ਪਟਕ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਬੱਚੀ ਨੂੰ ਨੁਹਾ ਕੇ ਸਾਰਾ ਖੂਨ ਸਾਫ ਕਰ ਦਿੱਤਾ ਅਤੇ ਬਾਹਰ ਲਿਆ ਕੇ ਮੰਜੇ ’ਤੇ ਲਿਟਾ ਦਿੱਤਾ। ਉਸੇ ਸਮੇਂ ਛੱਤ ’ਤੇ ਖੇਡ ਰਹੇ 12 ਸਾਲ ਦੇ ਮਹੇਸ਼ ਨਾਮੀ ਇਕ ਮੁੰਡੇ ਨੇ ਦਰਪਣ ਦੇ ਸਿਰ ’ਤੇ ਡੂੰਘੀ ਸੱਟ ਦੇਖ ਕੇ ਥੱਲੇ ਆ ਕੇ ਰੌਲਾ ਪਾਇਆ।

PunjabKesari

ਆਲੇ-ਦੁਆਲੇ ਦੇ ਲੋਕ ਇਕੱਲੇ ਹੋਏ। ਬੱਚੀ ਨੂੰ ਰਾਮ ਚੈਰੀਟੇਬਲ ਹਸਪਤਾਲ ਲਿਜਾਇਆ ਗਿਆ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਲਾਸ਼ ਨੂੰ ਬੱਚੀ ਦਾ ਪਿਤਾ ਟਿੰਕੂ ਯਾਦਵ ਘਰ ਲੈ ਆਇਆ। ਉਧਰ, ਕੇਸ ਦੀ ਜਾਣਕਾਰੀ ਮਿਲਣ ’ਤੇ ਤੁਰੰਤ ਏ. ਡੀ. ਸੀ. ਪੀ. ਦੀਪਕ ਪਾਰਿਕ, ਏ. ਸੀ. ਪੀ. ਗੁਰਬਿੰਦਰ ਸਿੰਘ ਅਤੇ ਇੰਸਪੈਕਟਰ ਗੋਪਾਲ ਕ੍ਰਿਸ਼ਨ ਪੁਲਸ ਟੀਮ ਨਾਲ ਘਟਨਾ ਸਥਾਨ ’ਤੇ ਪੁੱਜੇ, ਜਿਨ੍ਹਾਂ ਨੇ ਬੱਚੀ ਦੀ ਲਾਸ਼ ਕਬਜ਼ੇ 'ਚ ਲੈ ਕੇ ਤੁਰੰਤ ਪ੍ਰਿਯੰਕਾ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਨੂੰ ਬਾਥਰੂਮ 'ਚੋਂ ਲਾਲ ਰੰਗ ਦੀਆਂ ਚੂੜੀਆਂ ਦੇ ਟੋਟੇ ਮਿਲੇ, ਜੋ ਪ੍ਰਿਯੰਕਾ ਨੇ ਪਹਿਨ ਰੱਖੀਆਂ ਸਨ, ਜਿਨ੍ਹਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਲੋਕਾਂ ਦੇ ਬਿਆਨ ਤੋਂ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਪ੍ਰਿਯੰਕਾ ਨੇ ਹੀ ਆਪਣੀ ਬੱਚੀ ਦਾ ਕਤਲ ਕੀਤਾ ਹੈ।

PunjabKesari
ਪਹਿਲਾਂ ਵੀ ਮਾਰਨ ਦਾ ਯਤਨ ਕੀਤਾ ਸੀ
ਟਿੰਕੂ ਨੇ ਦੱਸਿਆ ਕਿ 15 ਦਿਨ ਪਹਿਲਾਂ ਵੀ ਪ੍ਰਿਯੰਕਾ ਨੇ ਦਰਪਣ ਨੂੰ ਬੰਦ ਕਮਰੇ ’ਚ ਗਲਾ ਘੁੱਟ ਕੇ ਮਾਰਨ ਦਾ ਯਤਨ ਕੀਤਾ ਸੀ ਪਰ ਸਮੇਂ ਸਿਰ ਉਸ ਨੂੰ ਪਤਨੀ ਦੀ ਇਸ ਕਰਤੂਤ ਦਾ ਪਤਾ ਲੱਗ ਗਿਆ ਅਤੇ ਉਸ ਨੇ ਕਮਰੇ ਦੀ ਖਿੜਕੀ ਤੋੜ ਕੇ ਬੇਟੀ ਨੂੰ ਬਚਾ ਲਿਆ ਸੀ। ਉਸ ਦੀ ਪਤਨੀ ਬੇਟੀ ਨੂੰ ਮਰਿਆ ਹੋਇਆ ਸਮਝ ਕੇ ਬੋਰੀ 'ਚ ਪਾ ਰਹੀ ਸੀ। ਉਹ ਬੇਟੀ ਨੂੰ ਡਾਕਟਰ ਕੋਲ ਲੈ ਕੇ ਗਿਆ ਅਤੇ ਉਸ ਦਾ ਇਲਾਜ ਕਰਵਾਇਆ ਸੀ।

ਦਿਮਾਗੀ ਤੌਰ ’ਤੇ ਬੀਮਾਰ ਹੈ ਪਤਨੀ : ਟਿੰਕੂ
ਟਿੰਕੂ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਉਸ ਦੀ ਪਤਨੀ ਨੇ ਦੂਜੀ ਬੇਟੀ ਨੂੰ ਜਨਮ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਅਜੀਬ ਹਰਕਤਾਂ ਕਰਨ ਲੱਗ ਗਈ ਸੀ। ਪਹਿਲਾਂ ਤਾਂ ਉਹ ਇਹੀ ਸੋਚਦਾ ਰਿਹਾ ਕਿ ਸ਼ਾਇਦ ਕਮਜ਼ੋਰੀ ਕਾਰਨ ਉਸ ਦੀ ਇਹ ਹਾਲਤ ਹੋ ਰਹੀ ਹੈ ਪਰ ਹੁਣ ਉਸ ਨੂੰ ਲੱਗਦਾ ਹੈ ਕਿ ਉਸ ਦੀ ਪਤਨੀ ਵਾਕਿਆ ਦਿਮਾਗੀ ਤੌਰ ’ਤੇ ਬੀਮਾਰ ਹੈ। ਉਧਰ ਆਲੇ-ਦੁਆਲੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀ ਕਈ ਵਾਰ ਇਸ ਜਨਾਨੀ ਨੂੰ ਊਟ-ਪਟਾਂਗ ਹਰਕਤਾਂ ਕਰਦੇ ਹੋਏ ਦੇਖਿਆ ਸੀ। ਥਾਣਾ ਮੁਖੀ ਇੰਸਪੈਕਟਰ ਗੋਪਾਲ ਕ੍ਰਿਸ਼ਨ ਦਾ ਕਹਿਣਾ ਹੈ ਕਿ ਮੁਲਜ਼ਮ ਜਨਾਨੀ ਦੀ ਦਿਮਾਗੀ ਜਾਂਚ ਕਰਵਾਈ ਜਾਵੇਗੀ, ਜਿਸ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਅਸਲ 'ਚ ਉਹ ਦਿਮਾਗੀ ਤੌਰ ’ਤੇ ਬੀਮਾਰ ਹੈ ਜਾਂ ਇਸ ਘਿਨੌਣੇ ਅਪਰਾਧ ਤੋਂ ਬਚਣ ਲਈ ਨਾਟਕ ਕਰ ਰਹੀ ਹੈ। ਹਾਲ ਦੀ ਘੜੀ ਪਤੀ ਟਿੰਕੂ ਦੀ ਸ਼ਿਕਾਇਤ ’ਤੇ ਕਤਲ ਦਾ ਕੇਸ ਦਰਜ ਕਰ ਕੇ ਪ੍ਰਿਯੰਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੇਸ ਦੀ ਜਾਂਚ ਜਾਰੀ ਹੈ।


author

Babita

Content Editor

Related News