ਮਾਂ ਦੀ ਮੌਤ ਦਾ ਗ਼ਮ ਨਾ ਸਹਾਰ ਸਕੇ ਪੁੱਤਰਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਘਰ ''ਚ ਵਿਛੇ ਸੱਥਰ

Thursday, Sep 17, 2020 - 06:09 PM (IST)

ਮਾਂ ਦੀ ਮੌਤ ਦਾ ਗ਼ਮ ਨਾ ਸਹਾਰ ਸਕੇ ਪੁੱਤਰਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਘਰ ''ਚ ਵਿਛੇ ਸੱਥਰ

ਮਾਨਸਾ: ਵਾਰਡ ਨੰ-4 ਦੀ ਰਹਿਣ ਵਾਲੀ ਊਸ਼ਾ ਰਾਣੀ ਦੀ ਕਿਡਨੀ ਫੇਲ ਹੋ ਜਾਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਮਿਲਦਿਆਂ ਹੀ ਉਸ ਦੀ ਮੌਤ ਦੇ ਸਦਮੇ 'ਚ ਉਨ੍ਹਾਂ ਦੇ 2 ਪੁੱਤਰਾਂ ਨੇ 2 ਹਫ਼ਤਿਆਂ ਅੰਦਰ ਹੀ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਸੁਨੀਲ ਅਤੇ ਮੁਕੇਸ਼ ਕੁਮਾਰ ਦੇ ਰੂਪ 'ਚ ਹੋਈ ਹੈ। ਮ੍ਰਿਤਕਾਂ ਦੇ ਵੱਡੇ ਭਰਾ ਮਹਿੰਦਰਪਾਲ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪ੍ਰਿਤਪਾਲ ਬਾਂਸਲ ਦੀ 1995 'ਚ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਇਸ ਦੇ ਬਾਅਦ ਉਨ੍ਹਾਂ ਦੀ ਮਾਂ ਊਸ਼ਾ ਰਾਣੀ ਨੇ ਭਰਾਵਾਂ ਦਾ ਪਾਲਣ-ਪੋਸ਼ਣ ਕੀਤਾ। 

ਇਹ ਵੀ ਪੜ੍ਹੋ:  ਵਿਆਹ ਤੋਂ ਪਹਿਲਾਂ ਰੰਗ 'ਚ ਪਿਆ ਭੰਗ, ਡੀ.ਜੇ.ਬੰਦ ਕਰਨ ਨੂੰ ਲੈ ਕੇ ਹੋਏ ਵਿਵਾਦ 'ਚ ਸੰਚਾਲਕ ਦਾ ਕਤਲ

ਮਹਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਕਿਡਨੀ ਰੋਗ ਤੋਂ ਪੀੜਤ ਸੀ ਅਤੇ ਦਿੱਲੀ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮਹਿੰਦਰ ਪਾਲ ਨੇ ਦੱਸਿਆ ਕਿ ਮੌਤ ਦੇ ਬਾਅਦ ਛੋਟੇ ਭਰਾ ਸੁਨੀਲ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਸੁਨੀਲ ਦੀ ਮੌਤ ਦੇ ਬਾਅਦ ਭਰਾ ਮੁਕੇਸ਼ ਕੁਮਾਰ ਨੇ 15 ਸਤੰਬਰ ਨੂੰ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ: ਭਾਰਤੀ ਜਨਤਾ ਪਾਰਟੀ ਨੇ ਸਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ: ਚੰਦੂਮਾਜਰਾ


author

Shyna

Content Editor

Related News