ਇਸ਼ਕ ’ਚ ਅੰਨ੍ਹੀ ਤਿੰਨ ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਚਾੜ੍ਹ ’ਤਾ ਚੰਨ, ਕਰਤੂਤ ਸੁਣ ਹੋਵੋਗੇ ਹੈਰਾਨ

Friday, Sep 09, 2022 - 11:27 AM (IST)

ਇਸ਼ਕ ’ਚ ਅੰਨ੍ਹੀ ਤਿੰਨ ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਚਾੜ੍ਹ ’ਤਾ ਚੰਨ, ਕਰਤੂਤ ਸੁਣ ਹੋਵੋਗੇ ਹੈਰਾਨ

ਅਬੋਹਰ(ਰਹੇਜਾ) : ਅਬੋਹਰ ਦੇ ਇਕ ਸਥਾਨਕ ਪਿੰਡ 'ਚ 3 ਬੱਚਿਆਂ ਦੀ ਮਾਂ ਵੱਲੋਂ ਪ੍ਰੇਮੀ ਨਾਲ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਡੀ.ਐੱਸ.ਪੀ. ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸੰਜੇ ਪੁੱਤਰ ਵਿਸ਼ਵਰਾਮ ਵਾਸੀ ਗਲੀ ਨੰ. 11, ਭਗਵਾਨਪੁਰਾ ਕਿੱਲਿਆਂਵਾਲੀ ਰੋਡ ਨੇ ਦੱਸਿਆਂ ਕਿ ਉਸਦੀ ਪਤਨੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਹੈ ਅਤੇ ਬੱਚਿਆਂ ਨੂੰ ਵੀ ਨਾਲ ਲੈ ਗਈ ਹੈ। ਉਸ ਨੇ ਮੰਗ ਕੀਤੀ ਹੈ ਕਿ ਉਸ ਦੇ ਬੱਚਿਆਂ ਨੂੰ ਵਾਪਸ ਦਿਵਾਇਆ ਜਾਵੇ।

ਇਹ ਵੀ ਪੜ੍ਹੋ- ਅਮਰਗੜ੍ਹ ਦੇ ਵਿਧਾਇਕ ਗੱਜਣਮਾਜਰਾ ਦੇ ਟਿਕਾਣਿਆਂ 'ਤੇ ED ਦੀ ਛਾਪੇਮਾਰੀ

ਸੰਜੇ ਨੇ ਦੱਸਿਆ ਕਿ ਉਸਦਾ ਵਿਆਹ 15 ਸਾਲ ਪਹਿਲਾਂ ਸੁਨੀਤਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ 3 ਬੱਚੇ ਪ੍ਰਿੰਸੀ, ਦੋ ਮੁੰਡੇ ਪਿਊਸ਼ ਅਤੇ ਵੰਸ਼ ਨੇ ਜਨਮ ਲਿਆ। ਸੁਨੀਤਾ ਦੇ ਪਾਲਾ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ। ਇਸ ਸਬੰਧੀ ਜਦੋਂ ਸੁਨੀਤਾ ਦੇ ਪਿਤਾ ਸੇਵਾ ਰਾਮ ਅਤੇ ਮਾਤਾ ਸੁਨੀਤਾ ਨੇ ਰਾਣੀ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਕੁੜੀ ਦਾ ਹੀ ਸਾਥ ਦਿੱਤਾ ਅਤੇ ਉਸ ਨੂੰ ਆਪਣੇ ਨਾਲ ਲੈ ਗਏ। ਸੰਜੇ ਨੇ ਦੱਸਿਆ ਕਿ ਸੁਨੀਤਾ ਅਤੇ ਉਸ ਦੇ ਮਾਤਾ-ਪਿਤਾ ਨੇ ਪਹਿਲਾਂ ਕਈ ਵਾਰ ਉਸਦੀ ਕੁੱਟਮਾਰ ਕੀਤੀ ਹੈ, ਜਿਸਦੀ ਸ਼ਿਕਾਇਤ ਉਸ ਨੇ ਥਾਣੇ ’ਚ ਕੀਤੀ ਸੀ। ਉਸ ਨੇ ਦੱਸਿਆ ਕਿ ਸੁਨੀਤਾ ਦੇ ਮਾਤਾ-ਪਿਤਾ ਨੇ ਉਸ ਨੂੰ ਯੂ. ਪੀ. ਲੈ ਜਾਣ ਲਈ ਆਖ ਕੇ ਉਸ ਨੂੰ ਆਪਣੇ ਨਾਲ ਲੈ ਗਏ ਸੀ ਪਰ ਹੁਣ ਉਹ ਫੋਨ ਨਹੀਂ ਚੁੱਕ ਰਹੇ। ਸੰਜੇ ਮੰਗ ਕਰਦਾ ਹੈ ਕਿ ਉਸ ਦੇ ਬੱਚੇ ਉਸ ਨੂੰ ਵਾਪਸ ਦਿਵਾਏ ਜਾਣ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News