ਮੰਗਾਂ ਸਬੰਧੀ ਫਤਿਹ ਸਿੰਘ ਐਵੀਨਿਊ ਦੇ ਮੁਹੱਲਾ ਨਿਵਾਸੀਆਂ ਨੇ ਸਰਕਾਰ ਅੱਗੇ ਕੱਢੇ ਹਾੜੇ

04/19/2018 3:27:43 AM

ਅੰਮ੍ਰਿਤਸਰ,   (ਲਖਬੀਰ)-  ਹਲਕਾ ਉੱਤਰੀ ਦੇ ਵਾਰਡ ਨੰ. 13 ਅਧੀਨ ਆਉਂਦੇ 88 ਫੁੱਟੀ ਰੋਡ ਫਤਿਹ ਸਿੰਘ ਐਵੀਨਿਊ ਗਲੀ ਨੰ. 3-4 ਮਜੀਠਾ ਰੋਡ ਦੇ ਵਸਨੀਕ ਸਮਾਜ ਸੇਵਕ ਹਰਪਾਲ ਸਿੰਘ, ਪਰਮਿੰਦਰ ਸਿੰਘ, ਰਾਧੇ ਸ਼ਾਮ, ਗੁਰਭੇਜ ਸਿੰਘ ਰੋਮੀ, ਪਰਗਟ ਸਿੰਘ, ਹਰਮਨਪ੍ਰੀਤ ਸਿੰਘ, ਮਨਿੰਦਰ ਸਿੰਘ, ਪ੍ਰਕਾਸ਼, ਜਗਦੀਸ਼ ਰਾਜ ਸ਼ਰਮਾ, ਅਜੇ ਕੁਮਾਰ, ਗੌਰਵ, ਸਾਜਨ, ਹਰਪ੍ਰੀਤ ਸਿੰਘ ਤੇ ਅਰਮਾਨਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਗਠਜੋੜ ਦੇ ਆਗੂਆਂ ਨੇ ਸਿਆਸੀ ਰੰਜਿਸ਼ ਕਾਰਨ ਭੇਦਭਾਵ ਕਰਦਿਆਂ ਸਾਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਹੈ। ਮੁਹੱਲੇ ਦੇ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਦੀ ਕਾਲੋਨੀ ਬਣੀ ਹੈ, ਵਿਕਾਸ ਦੇ ਨਾਂ 'ਤੇ ਇਕ ਪੈਸਾ ਵੀ ਇਨ੍ਹਾਂ ਗਲੀਆਂ 'ਚ ਨਹੀਂ ਲੱਗਾ।  ਇਲਾਕਾ ਨਿਵਾਸੀਆਂ ਨੇ ਵਾਰਡ ਕੌਂਸਲਰ ਪ੍ਰਿਯੰਕਾ ਸ਼ਰਮਾ ਤੇ ਉਨ੍ਹਾਂ ਦੇ ਪਤੀ ਰਿਤੇਸ਼ ਸ਼ਰਮਾ ਸੀਨੀਅਰ ਕਾਂਗਰਸੀ ਆਗੂ ਕੋਲੋਂ ਪੁਰਜ਼ੋਰ ਸ਼ਬਦਾਂ 'ਚ ਮੰਗ ਕੀਤੀ ਕਿ ਉਪਰੋਕਤ ਗਲੀਆਂ ਨੂੰ ਸੀਮੈਂਟ ਵਾਲੀਆਂ, ਐੱਲ. ਈ. ਡੀ. ਲਾਈਟਾਂ, ਸੀਵਰੇਜ ਦੀ ਸਫਾਈ, ਇਲਾਕੇ 'ਚੋਂ ਜੰਗਲੀ ਬੂਟੀ ਦਾ ਸਫਾਇਆ ਕਰ ਕੇ ਪਾਰਕ ਨੂੰ ਪੱਕਾ ਬਣਾ ਕੇ ਬੂਟੇ ਲਾਏ ਜਾਣ ਤੇ ਬੱਚਿਆਂ ਦੇ ਖੇਡਣਯੋਗ ਬਣਾਇਆ ਜਾਵੇ।


Related News