ਚੌਕੀ ਇੰਚਾਰਜ ਪ੍ਰੀਤਮ ਸਿੰਘ ਵਧੀਆ ਸੇਵਾਵਾਂ ਬਦਲੇ ਸਨਮਾਨਤ
Saturday, Nov 24, 2018 - 09:21 AM (IST)
ਮੋਗਾ (ਮਨੋਜ)-ਪਿੰਡ ਲੋਪੋਂ ਦੀ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਦਾ ਡੇਰਾ ਸਤਿਗੁਰਾਂ ਲੋਪੋਂ ਵਿਖੇ ਪਹੁੰਚਣ ’ਤੇ ਇੰਟਰਨੈਸ਼ਨਲ ਸੰਤ ਸਮਾਜ ਦੇ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਜਗੇਡ਼ਾ ਵੱਲੋਂ ਲੋਈ ਅਤੇ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸੰਤ ਸ਼ਮਸ਼ੇਰ ਸਿੰਘ ਜਗੇਡ਼ਾ ਨੇ ਦੱਸਿਆ ਕਿ ਪ੍ਰੀਤਮ ਸਿੰਘ, ਜੋ ਕਿ ਪਹਿਲਾਂ ਵੀ ਪਿੰਡ ਲੋਪੋਂ ਵਿਖੇ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾਅ ਕੇ ਗਏ ਸਨ, ਇਕ ਵਾਰ ਫਿਰ ਤੋਂ ਪਿੰਡ ਲੋਪੋਂ ਵਿਖੇ ਵਧੀਆ ਸੇਵਾਵਾਂ ਨਿਭਾਉਣ ਬਦਲੇ ਹੀ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ। ਇੰਚਾਰਜ ਪ੍ਰੀਤਮ ਸਿੰਘ ਨੇ ਸੰਤ ਸ਼ਮਸ਼ੇਰ ਸਿੰਘ ਅਤੇ ਇਕੱਤਰ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਹਾਪੁਰਸ਼ਾਂ ਦੇ ਆਸ਼ੀਰਵਾਦ ਨਾਲ ਮਨ ਨੂੰ ਤਾਕਤ ਮਿਲਦੀ ਹੈ ਪਰ ਫਿਰ ਵੀ ਕਾਨੂੰਨ ’ਚ ਰਹਿ ਕੇ ਹੀ ਨੌਕਰੀ ਕਰਨਾ ਪੁਲਸ ਮੁਲਾਜ਼ਮਾਂ ਦਾ ਮੁੱਢਲਾ ਫ਼ਰਜ਼ ਹੈ। ਇਸ ਮੌਕੇ ਰਾਜਾ ਲੋਪੋਂ, ਮਲਕੀਤ ਸਿੰਘ ਪਾਠੀ, ਸਾਈ ਬਾਬਾ ਲੋਪੋਂ, ਗੁਰਪਾਲ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।
