ਭਾਰਤੀ ਜਾਗ੍ਰਿਤੀ ਮੰਚ ਨੇ ਬ੍ਰਾਈ ਏਅਰ ਦੇ ਸਹਿਯੋਗ ਨਾਲ ਲਾਇਆ ਮੁਫਤ ਮੈਡੀ ਚੈੱਕਅਪ ਕੈਂਪ

Monday, Nov 19, 2018 - 09:35 AM (IST)

ਭਾਰਤੀ ਜਾਗ੍ਰਿਤੀ ਮੰਚ ਨੇ ਬ੍ਰਾਈ ਏਅਰ ਦੇ ਸਹਿਯੋਗ ਨਾਲ ਲਾਇਆ ਮੁਫਤ ਮੈਡੀ ਚੈੱਕਅਪ ਕੈਂਪ
ਮੋਗਾ (ਗੋਪੀ ਰਾਊਕੇ)-ਭਾਰਤੀ ਜਾਗ੍ਰਿਤੀ ਮੰਚ ਵੱਲੋਂ ਬ੍ਰਾਈ ਏਅਰ (ਏਸ਼ੀਆ) ਪ੍ਰਾਈਵੇਟ ਲਿਮਟਿਡ ਗੁਡ਼ਗਾਓਂ ਦੇ ਸਹਿਯੋਗ ਨਾਲ ਪਦਮ ਸ਼੍ਰੀ ਰਾਏ ਬਹਾਦਰ ਸਵ. ਡਾ. ਮਥੁਰਾ ਦਾਸ ਪਾਹਵਾ ਦੀ ਯਾਦ ’ਚ ਮੁਫਤ ਮੈਡੀਕਲ ਚੈੱਕਅਪ ਕੈਂਪ ਅਤੇ ਅੱਖਾਂ ਦਾ ਵਿਸ਼ਾਲ ਚੈੱਕਅਪ ਕੈਂਪ ਲਾਇਆ ਗਿਆ। ਕੈਂਪ ਦਾ ਸ਼ੁੱਭਆਰੰਭ ਰਿਸ਼ੀ ਰਾਮ ਕ੍ਰਿਸ਼ਨ ਜੀ ਮਹਾਰਾਜ, ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਡਾ. ਰਾਮ ਕ੍ਰਿਪਾਲ ਤ੍ਰਿਪਾਠੀ, ਪੰਡਿਤ ਸੱਤਿਆ ਨਾਰਾਇਣ, ਬ੍ਰਾਈ ਏਅਰ ਏਸ਼ੀਆ ਦੀ ਹੈੱਡ ਆਨੰਦਿਤਾ ਪਾਹਵਾ, ਉਪ ਪ੍ਰਧਾਨ ਸੋਨਾਲੀ ਦੱਤਾ, ਸੰਸਥਾਪਕ ਡਾ. ਦੀਪਕ ਕੋਛਡ਼ ਨੇ ਸਾਂਝੇ ਤੌਰ ’ਤੇ ਰੀਬਨ ਕੱਟ ਕੇ ਕੀਤੀ। ਕੈਂਪ ਦੌਰਾਨ ਮੋਗਾ, ਬਾਘਾਪੁਰਾਣਾ, ਗਿੱਲ, ਮਹਿਣਾ, ਬੁੱਘੀਪੁਰਾ, ਡਰੋਲੀ ਭਾਈ, ਘੱਲ ਕਲਾਂ, ਸਿੰਘਾਂਵਾਲਾ, ਖੋਸਾ ਕੋਟਲਾ, ਸਾਫੂਵਾਲਾ ਦੇ ਮਰੀਜ਼ਾਂ ਨੇ ਮੁਫਤ ਅੱਖਾਂ ਦੇ ਕੈਂਪ ’ਚ ਅੱਖਾਂ ਦੀ ਜਾਂਚ ਕਰਵਾਈ, ਜਿਸ ਦੀ ਜਾਂਚ ਡਾ. ਰੁਪਾਲੀ ਸੇਠੀ ਅਤੇ ਡਾ. ਮਨਦੀਪ ਗੋਇਲ ਨੇ ਕੀਤੀ। ਮਰੀਜ਼ਾਂ ਨੂੰ ਮੁਫਤ ਐਣਕਾਂ ਅਤੇ ਦਵਾਈ ਦਿੱਤੀ ਗਈ। ਮੋਤੀਆਬਿੰਦ ਦੇ ਮਰੀਜ਼ਾਂ ਨੂੰ ਮੋਤੀਆਬਿੰਦ ਦੇ ਅਾਪਰੇਸ਼ਨ ਲਈ ਤਾਰੀਖ ਦਿੱਤੀ ਗਈ। ਇਸ ਮੌਕੇ ਸੂਸਰੀ ਅਨੰਦਿਤਾ ਪਾਹਵਾ ਹੈੱਡ ਸੀ. ਐੱਸ. ਆਰ. ਇੰਨੀਸ਼ਟਿਵ, ਬ੍ਰਾਈ ਏਅਰ ਨੇ ਕਿਹਾ ਕਿ ਉਹ ਮੋਗਾ ’ਚ 7ਵਾਂ ਬ੍ਰਾਈ ਏਅਰ ਅੱਖਾਂ ਦੇ ਕੈਂਪ ’ਚ ਆਉਣ ’ਤੇ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਅੱਖਾਂ ਦੀਆਂ ਬੀਮਾਰੀਆਂ ਨੂੰ ਦੇਖਦੇ ਹੋਏ ਫਰਵਰੀ 2019 ’ਚ ਵੀ ਅੱਖਾਂ ਦਾ ਕੈਂਪ ਲਾਇਆ ਜਾਵੇਗਾ। ਉਨ੍ਹਾਂ ਸਾਰਿਆਂ ਦਾ ਕੈਂਪ ਨੂੰ ਸਫਲ ਬਨਾਉਣ ’ਤੇ ਧੰਨਵਾਦ ਕੀਤਾ। ਸੂਸਰੀ ਦੱਤਾ ਨੇ ਸਿਵਲ ਸਰਜਨ ਡਾ. ਸੁਸ਼ੀਲ ਜੈਨ, ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ, ਹਸਪਤਾਲ ਦੀ ਟੀਮ, ਭਾਰਤੀ ਜਾਗ੍ਰਿਤੀ ਮੰਚ ਦੇ ਸੰਸਥਾਪਕ ਡਾ. ਦੀਪਕ ਕੋਛਡ਼ ਅਤੇ ਭਾਰਤੀ ਜਾਗ੍ਰਿਤੀ ਮੰਚ ਦੇ ਖੁਦ ਸੇਵਕਾਂ, ਮੈਂਬਰਾਂ ਦਾ ਧੰਨਵਾਦ ਕੀਤਾ।

Related News