ਅੰਤਰ ਰਾਸ਼ਟਰੀ ਕ੍ਰਿਕਟ ਮੁਕਾਬਲੇ ਕਰਵਾਏ
Friday, Apr 19, 2019 - 09:21 AM (IST)

ਮੋਗਾ (ਗੋਪੀ ਰਾਊਕੇ)-ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਦੇ ਨਾਲ-ਨਾਲ ਖੇਡਾਂ ਵੱਲ ਜਾਗਰੂਕ ਕਰ ਕੇ ਵਿਦਿਆਰਥੀਆਂ ਦਾ ਭਵਿੱਖ ਸੁਨਿਹਰੀ ਬਨਾਉਣ ’ਚ ਹਮੇਸ਼ਾ ਵਚਨਵੱਧ ਰਹਿਣ ਵਾਲੀ ਇਲਾਕੇ ਦੀ ਨਾਮਵਰ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਹੋਲੀ ਹਾਰਟ ਅਜੀਤਵਾਲ ਦੇ ਵਿਦਿਆਰਥੀਆਂ ਦੀ ਅੰਤਰ ਰਾਸ਼ਟਰੀ ਕ੍ਰਿਕਟ ਮੁਕਾਬਲਿਆਂ ਲਈ ਚੋਣ ਹੋਈ ਸੀ, ਜਿਸ ਤਹਿਤ ਕ੍ਰਿਕਟ ਕੋਚ ਸੁਖਚੇਨ ਸਿੰਘ ਦੀ ਅਗਵਾਈ ਹੇਠ ਕੋਚਿੰਗ ਲੈ ਕੇ ਜਿੱਤ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਅੰਡਰ-14 ਅਤੇ ਅੰਡਰ-17 ’ਚ ਗੁਰਪਿਆਰ ਸਿੰਘ, ਮਨਮੋਹਨ ਸਿੰਘ, ਗੁਰਵੀਰ ਸਿੰਘ, ਰਣਵੀਰ ਸਿੰਘ, ਸੁਖਮਨਦੀਪ ਸਿੰਘ, ਵਾਹਿਗੁਰੂਪਾਲ ਸਿੰਘ, ਹਰਮਨਜੋਤ ਸਿੰਘ ਸ਼ਾਮਲ ਸਨ। ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਨੇ ਦੱਸਿਆ ਕਿ ਸਕੂੁਲ ਦੇ ਖਿਡਾਰੀਆਂ ਦੀ ਇਸ ਜਿੱਤ ਨੇ ਸੰਸਥਾ ਦੀ ਕਾਮਯਾਬੀ ਦੇ ਇਤਿਹਾਸਕ ਪੰਨਿਆ ਨੂੰ ਅੱਗੇ ਵਧਾਇਆ ਹੈ। ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਸ਼ਰੇਆ ਪਲਤਾ, ਅਮਿਤ ਪਲਤਾ, ਸਕੂਲ ਪ੍ਰਿੰਸੀਪਲ ਸਾਕਸ਼ੀ ਸਵੇਰੀਆ, ਕੋ-ਆਰਡੀਨੇਟਰ ਮਨਪ੍ਰੀਤ ਕੌਰ ਅਤੇ ਗਗਨਦੀਪ ਕੌਰ ਨੇ ਉਕਤ ਖਿਡਾਰੀਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੂਚੀ ਅਨੁਸਾਰ ਖੇਡਾਂ ਵੱਲ ਜਾਗਰੂਕ ਕਰਨ ਲਈ ਅਤੇ ਕੋਚਿੰਗ ਦੇਣ ਲਈ ਸਕੂਲ ਵੱਲੋਂ ਜਿਥੇ ਵਿਸ਼ੇਸ਼ ਕੋਚ ਸਟਾਫ ਦਾ ਪ੍ਰਬੰਧ ਹੈ, ਉੱਥੇ ਹੀ ਸਕੂਲ ’ਚ ਲਡ਼ਕੇ ਅਤੇ ਲਡ਼ਕੀਆਂ ਲਈ ਵੱਖੋ-ਵੱਖਰੇ ਖੇਡ ਮੈਦਾਨ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੂਸਰੇ ਖਿਡਾਰੀਆਂ ਨੂੰ ਜੇਤੂਆਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਖੇਡ ਜਗਤ ’ਚ ਵੀ ਪੰਜਾਬ ਦੇ ਨੌਜਵਾਨ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਨਾਮ ਚਮਕਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਆਪਣਾ ਭਵਿੱਖ ਸੁਨਿਹਰੀ ਬਨਾਉਣ ਵਾਲੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੋਲੀ ਹਾਰਟ ਸਕੂਲ ਦੀ ਸਮੂਹ ਮੈਨੇਜਮੈਂਟ ਯਤਨਸ਼ੀਲ ਹੈ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।