ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
Thursday, Apr 18, 2019 - 03:58 AM (IST)

ਮੋਗਾ (ਗਾਂਧੀ, ਸੰਜੀਵ, ਗਰੋਵਰ)-ਕਸਬਾ ਕੋਟ ਈਸੇ ਖਾਂ ਦੇ ਨਾਲ ਲੱਗਦੇ ਪਿੰਡ ਮਨਾਵਾਂ ਵਿਖੇ ਨਗਰ ਦੇ ਸਹਿਯੋਗ ਨਾਲ ਬਾਬਾ ਬਿਕਰਮ ਸਿੰਘ ਦਾ ਡੇਰਾ ਵਿਖੇ ਪਿੰਡ ਵਾਸੀਆਂ ਵਲੋਂ ਵਿਸਾਖੀ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਨੇ ਗਿੱਧਾ, ਭੰਗਡ਼ਾ, ਸਕਿੱਟਾਂ, ਡਾਂਸ, ਪੰਜਾਬੀ ਬੋਲੀਆਂ ਪਾ ਕੇ ਲੋਕਾਂ ਦਾ ਮਨ ਮੋਹ ਲਿਆ।ਬੱਚਿਆਂ ਵਲੋਂ ਆਜ਼ਾਦੀ, ਦੇਸ਼ ਭਗਤੀ ਅਤੇ ਨਸ਼ਿਆਂ ਵਿਰੁੱਧ ਸਕਿੱਟਾਂ ਵੀ ਪੇਸ਼ ਕੀਤੀਆਂ ਗਈਆਂ। ਇਸ ਦੇ ਨਾਲ ਹੀ ਸਟੇਜ ਸੰਚਾਲਕ ਮਨਮੰਦਰ ਸਿੰਘ ਮਨਾਵਾਂ ਨੇ ਵਿਸਾਖੀ ਦੇ ਤਿਉਹਾਰ ਦੇ ਮਹੱਤਵ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਨਾਲ ਅਸੀਂ ਆਪਣੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋਡ਼ ਕੇ ਰੱਖ ਸਕਦੇ ਹਾਂ।