ਖਾਲਸਾ ਸੇਵਾ ਸੋਸਾਇਟੀ ਦੇ ਤੀਸਰੀ ਵਾਰ ਪ੍ਰਧਾਨ ਬਣੇ ਪਰਮਜੋਤ

Thursday, Apr 18, 2019 - 03:57 AM (IST)

ਖਾਲਸਾ ਸੇਵਾ ਸੋਸਾਇਟੀ ਦੇ ਤੀਸਰੀ ਵਾਰ ਪ੍ਰਧਾਨ ਬਣੇ ਪਰਮਜੋਤ
ਮੋਗਾ (ਬਿੰਦਾ)-ਮੋਗਾ ਇਲਾਕੇ ’ਚ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਧਾਰਮਕ ਤੇ ਸਮਾਜਕ ਸੇਵਾਵਾਂ ’ਚ ਜੁਟੀ ਖਾਲਸਾ ਸੇਵਾ ਸੋਸਾਇਟੀ ਦੀ ਚੋਣ ਸੋਸਾਇਟੀ ਦੇ ਦਫਤਰ ਵਿਖੇ ਕੀਤੀ ਗਈ। ਇਹ ਚੋਣ ਗੁਰਮੁੱਖ ਸਿੰਘ ਖਾਲਸਾ ਅਤੇ ਸਤਨਾਮ ਸਿੰਘ ਕਾਰਪੇਂਟਰ ਦੀ ਅਗਵਾਈ ’ਚ ਹੋਈ। ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਮੁੱਖ ਸੇਵਾਦਾਰ ਪਰਮਜੋਤ ਸਿੰਘ ਖਾਲਸਾ ਨੂੰ ਤੀਸਰੀ ਵਾਰ ਖਾਲਸਾ ਸੇਵਾ ਸੋਸਾਇਟੀ ਦਾ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਪਰਮਜੀਤ ਸਿੰਘ ਬਿੱਟੂ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਚੋਣ ਉਪਰੰਤ ਪਰਮਜੋਤ ਸਿੰਘ ਖਾਲਸਾ ਨੇ ਦੱਸਿਆ ਕਿ ਸੋਸਾਇਟੀ ਦੇ ਮੈਂਬਰਾਂ ਵੱਲੋਂ ਵੱਡੀ ਜ਼ਿੰਮੇਵਾਰੀ ਉਨ੍ਹਾਂ ਨੂੰ ਇਕ ਵਾਰ ਫਿਰ ਸੌਂਪੀ ਗਈ ਹੈ, ਉਹ ਸੇਵਾ ਨੂੰ ਸਮਰਪਿਤ ਹੋ ਕੇ ਸਮੂਹ ਸੇਵਾਦਾਰ ਵੀਰਾਂ ਦੇ ਸਹਿਯੋਗ ਨਾਲ ਸੇਵਾ ਦੇ ਕਾਰਜ ਨਿਭਾਉਣਗੇ। ਇਸ ਮੌਕੇ ਗੁਰਮੁੱਖ ਸਿੰਘ ਖਾਲਸਾ ਅਤੇ ਸਤਨਾਮ ਸਿੰਘ ਖਾਲਸਾ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਅਤੇ ਮੈਂਬਰਾਂ ਨੂੰ ਸੇਵਾ ਭਾਵਨਾ ਨਾਲ ਜੁਡ਼ ਕੇ ਸੇਵਾਵਾਂ ਨਿਭਾਉਣ ਦੀ ਪ੍ਰੇਰਨਾ ਦਿੱਤੀ। ਇਸ ਸਮੇਂ ਵੱਡੀ ਗਿਣਤੀ ’ਚ ਸੋਸਾਇਟੀ ਦੇ ਸੇਵਾਦਾਰ ਹਾਜ਼ਰ ਸਨ।

Related News