ਅੰਤਰਰਾਸ਼ਟਰੀ ਮਾਰਸ਼ਲ ਆਰਟ ’ਚ 38 ਬੱਚਿਆਂ ਨੇ ਮੈਡਲ ਕੀਤੇ ਹਾਸਲ

Thursday, Apr 18, 2019 - 03:57 AM (IST)

ਅੰਤਰਰਾਸ਼ਟਰੀ ਮਾਰਸ਼ਲ ਆਰਟ ’ਚ 38 ਬੱਚਿਆਂ ਨੇ ਮੈਡਲ ਕੀਤੇ ਹਾਸਲ
ਮੋਗਾ (ਅਕਾਲੀਆਂਵਾਲਾ)- ਜ਼ੀਰਾ-ਫਤਿਹਗੜ੍ਹ ਪੰਜਤੂਰ ਰੋਡ ’ਤੇ ਸਥਿਤ ਪਿੰਡ ਮੁੰਡੀ ਜੁਮਾਲ ’ਚ ਸਥਿਤ ਦਿੱਲੀ ਕਾਨਵੈਂਟ ਸਕੂਲ (ਆਈ.ਸੀ.ਐੱਸ.ਈ.) ਇਲਾਕੇ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਸਕੂਲ ਦੇ ਪ੍ਰਧਾਨ ਬਲਜੀਤ ਸਿੰਘ ਲਲਿਹਾਂਦੀ, ਸੈਕਟਰੀ ਬਲਵਿੰਦਰ ਸਿੰਘ ਸੰਧੂ ਅਤੇ ਪ੍ਰਿੰ. ਨਮਰਤਾ ਭੱਲਾ ਨੇ ਦੱਸਿਆ ਕਿ ਸਕੂਲ ਦੀਆਂ ਬੇਸ਼ੁਮਾਰ ਪ੍ਰਾਪਤੀਆਂ ਕਰ ਕੇ ਮਾਪੇ ਆਪਣੇ ਬੱਚਿਆਂ ਨੂੰ ਇਸ ਸਕੂਲ ’ਚ ਪੜ੍ਹਾਉਣ ਲਈ ਤਰਜੀਹ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਮਾਰਸ਼ਲ ਆਰਟ ਜੋ ਕਿ ਪਾਲਮਪੁਰ ਵਿਚ ਕਰਵਾਈ ਗਈ ਸੀ। ਇਸ ਸਕੂਲ ਦੇ 38 ਬੱਚਿਆਂ ਨੇ ਇਸ ਵਿਚ ਭਾਗ ਲਿਆ ਸੀ। ਸਕੂਲ ਦੇ ਵਿਦਿਆਰਥੀਆਂ ਦੀ ਅਜਿਹੀ ਕਾਰਗੁਜ਼ਾਰੀ ਰਹੀ ਕਿ 38 ਬੱਚੇ ਹੀ ਇਸ ’ਚੋਂ ਮੈਡਲ ਹਾਸਲ ਕਰ ਗਏ। 9ਵੀਂ ਓਪਨ ਪੰਜਾਬ ਸਟੇਟ ਸਕੇ ਮਾਰਸ਼ਲ ਆਰਟ ਚੈਂਪੀਅਨਸ਼ਿਪ (ਲੜਕੇ-ਲੜਕੀਆਂ) ਵਿਚ ਇਸ ਸਕੂਲ ਦੇ 36 ਵਿਦਿਆਰਥੀਆਂ ਨੇ ਸਿਲਵਰ ਮੈਡਲ ਹਾਸਲ ਕੀਤਾ। 7ਵਾਂ ਸਕੇ ਫੈੱਡਰੇਸ਼ਨ ਕੱਪ ਜੋ ਕਿ ਅੰਮ੍ਰਿਤਸਰ ਵਿਚ ਕਰਵਾਇਅ ਗਿਆ ਸੀ, ’ਚ ਇਸ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਬਰਾਊਂਜ਼ ਮੈਡਲ ਹਾਸਲ ਕੀਤੇ। ਸੀਨੀਅਰ ਸਟੇਟ ਟੀਹੋਕ ਬਾਲ ਚੈਂਪੀਅਨਸ਼ਿਪ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਕਰਵਾਈ ਗਈ, ਉਸ ’ਚ ਵੀ ਇਸ ਸਕੂਲ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇੰਟਰਨੈਸ਼ਨਲ ਅਨਫਾਈਟ ਇੰਡੋ-ਨੇਪਾਲ ਚੈਂਪੀਅਨਸ਼ਿਪ ਜੋ ਕਿ ਪਾਲਮਪੁਰ ਵਿਚ ਕਰਵਾਈ ਗਈ ਸੀ, ’ਚ ਇਸ ਸਕੂਲ ਦੇ 20 ਵਿਦਿਆਰਥੀਆਂ ਨੇ ਗੋਲਡ, ਸਿਲਵਰ ਤੇ ਬਰਾਊਂਜ਼ ਮੈਡਲ ਪ੍ਰਾਪਤ ਕੀਤੇ। 64ਵੀਆਂ ਨੈਸ਼ਨਲ ਸਕੂਲ ਖੇਡਾਂ ’ਚੋਂ ਇਸ ਸਕੂਲ ਦੇ ਵਿਦਿਆਰਥੀਆਂ ਨੇ ਤਿੰਨ ਮੈਡਲ ਹਾਸਲ ਕੀਤੇ। ਪਹਿਲੀ ਸਟੇਟ ਅਨਫਾਈਟ ਮਾਰਸ਼ਲ ਆਰਟ ਚੈਂਪੀਅਨਸ਼ਿਪ ਜੋ ਕਿ ਦਿੱਲੀ ਕਾਨਵੈਂਟ ਸਕੂਲ ਮੁੰਡੀ ਜਮਾਲ ਵਿਚ ਹੀ ਕਰਵਾਈ ਗਈ ਸੀ, ’ਚ ਇਸ ਸਕੂਲ ਦੇ 20 ਵਿਦਿਆਰਥੀਆਂ ਨੇ ਗੋਲਡ, ਸਿਲਵਰ, ਬਰਾਊਂਜ਼ ਮੈਡਲ ਹਾਸਲ ਕੀਤੇ ।

Related News