ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦੇ ਹਰਜੀਤ ਸਿੰਘ ਬਣੇ ਪ੍ਰਧਾਨ

Thursday, Apr 18, 2019 - 03:57 AM (IST)

ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦੇ ਹਰਜੀਤ ਸਿੰਘ ਬਣੇ ਪ੍ਰਧਾਨ
ਮੋਗਾ (ਗੋਪੀ ਰਾਊਕੇ)-ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਜ਼ਿਲਾ ਮੋਗਾ ਦਾ ਚੋਣ ਇਜਲਾਸ ਅੱਜ ਪ੍ਰਦੇਸ਼ ਪ੍ਰਧਾਨ ਸੁਖਨੰਦਨ ਸਿੰਘ ਦੀ ਅਗਵਾਈ ਵਿਚ ਦਾਣਾ ਮੰਡੀ ਵਾਟਰ ਵਰਕਸ ’ਚ ਹੋਇਆ। ਇਸ ਦੌਰਾਨ ਜ਼ਿਲਾ ਮੋਗਾ ਵਰਕਿੰਗ ਕਮੇਟੀ ਨੂੰ ਭੰਗ ਕਰ ਕੇ ਅਗਲੇ ਤਿੰਨ ਸਾਲਾਂ ਲਈ ਨਵੀਂ ਵਰਕਿੰਗ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਦੌਰਾਨ ਹੋਰ ਜਥੇਬੰਦੀਆਂ ਨੂੰ ਛੱਡ ਕੇ ਆਏ ਮੈਂਬਰਾਂ ਨੂੰ ਸਨਮਾਨਤ ਕੀਤਾ ਗਿਆ। ਇਸ ਸਮੇਂ ਵਰਕਿੰਗ ਕਮੇਟੀ ’ਚ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਨੱਥੂਵਾਲਾ ਜਦੀਦ, ਸੀਨੀਅਰ ਉਪ ਪ੍ਰਧਾਨ ਸ਼ਿੰਗਾਰਾ ਸਿੰਘ ਡਰੋਲੀ ਭਾਈ, ਬਲਰਾਜ ਸਿੰਘ ਘੋਲੀਆ, ਹਰਦੀਪ ਬਾਵਾ ਨਿਹਾਲ ਸਿੰਘ ਵਾਲਾ, ਜਨਰਲ ਸਕੱਤਰ ਚਰਨਜੀਤ ਸਿੰਘ ਮੋਗਾ, ਉਪ ਪ੍ਰਧਾਨ ਜੁਗਰਾਜ ਸਿੰਘ ਘੋਲੀਆ, ਵਿਨੋਦ ਸਿੰਘ ਧਰਮਕੋਟ, ਜੁਆਇੰਟ ਸਕੱਤਰ ਠਾਣਾ ਸਿੰਘ ਬੁਰਜ ਦੁੱਨੇਕੇ, ਕੈਸ਼ੀਅਰ ਹਰਪਾਲ ਸਿੰਘ ਸਮਾਧ ਭਾਈ, ਜੁਆਇੰਟ ਕੈਸ਼ੀਅਰ ਦਰਸ਼ਨ ਸਿੰਘ ਕੋਟਲਾ, ਪ੍ਰਚਾਰ ਸਕੱਤਰ ਜਸਮੇਲ ਸਿੰਘ ਢੁੱਡੀਕੇ, ਮਨਮੋਹਨ ਸਿੰਘ ਖੋਟੇ, ਅਮਰੀਕ ਸਿੰਘ ਧਰਮਕੋਟ, ਸਲਾਹਕਾਰ ਰਾਜਾ ਰਾਮ ਬੁੱਘੀਪੁਰਾ, ਮੁੱਖ ਸਲਾਹਕਾਰ ਰਾਮ ਪਾਂਡੇ ਧਰਮਕੋਟ, ਜੁਆਇੰਟ ਸਕੱਤਰ ਫਕੀਰ ਸਿੰਘ, ਪ੍ਰੈੱਸ ਸਕੱਤਰ ਤਰਸੇਮ ਸਿੰਘ ਚਡ਼ਿੱਕ ਨਿਯੁਕਤ ਕੀਤੇ ਗਏ। ਪ੍ਰਦੇਸ਼ ਪ੍ਰਧਾਨ ਨੇ ਮੁਲਾਜ਼ਮ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਰਜ਼ੀਆ ਸੁਲਤਾਨਾ ਅਤੇ ਚੀਫ ਇੰਜੀਨੀਅਰ ਮੁੱਖ ਦਫਤਰ ਪਟਿਆਲਾ ਨਾਲ ਹੋਈ ਮੀਟਿੰਗ ਦੀ ਜਾਣਕਾਰੀ ਦਿੱਤੀ। ਇਸ ਸਮੇਂ ਜ਼ਿਲਾ ਮੋਗਾ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਸਨ।

Related News