7 ਕਿਸਾਨ ਜਥੇਬੰਦੀਆਂ ਲਾਉਣਗੀਆਂ ਤਿੰਨ ਦਿਨਾਂ ਧਰਨਾ
Thursday, Apr 18, 2019 - 03:56 AM (IST)

ਮੋਗਾ (ਬਾਵਾ/ਜਗਸੀਰ)-7 ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਤਿੰਨ ਦਿਨਾਂ 2, 3 ਅਤੇ 4 ਮਈ ਨੂੰ ਪੱਕਾਂ ਮੋਰਚਾ ਲਾਇਆ ਜਾ ਰਿਹਾ ਹੈ, ਇਸ ਮੋਰਚੇ ਦੀਆਂ ਤਿਆਰੀਆਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਪਿੰਡ ਮਾਛੀਕੇ ਵਿਖੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਜਲਿਆਂਵਾਲੇ ਬਾਗ ਦੀ ਸ਼ਤਾਬਦੀ ਬਾਰੇ ਸਾਰੇ ਜ਼ਿਲਿਆਂ ਤੋਂ ਰਿਪੋਰਟ ਲਈ ਗਈ ਅਤੇ ਤਿੰਨ ਦਿਨਾਂ ਸੂਬਾ ਪੱਧਰੀ ਮੋਰਚੇ ਸਬੰਧੀ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਕਿਸਾਨ ਆਗੂਆਂ ਨੇ ਕਿਹਾ ਕਿ ਮੌਜੂਦਾ ਸੰਸਦੀ ਚੋਣਾ ਦੇ ਦੌਰ ਰਾਹੀ 70-75 ਸਾਲ ਤੋਂ ਲੋਕਾਂ ਨਾਲ ਧੋਖਾ ਹੁੰਦਾ ਆ ਰਿਹਾ ਹੈ। ਉਨ੍ਹਾਂ ਇਨ੍ਹਾਂ ਚੋਣਾ ਨੂੰ ਸਟੰਟਬਾਜੀ ਦੱਸਦਿਆਂ ਕਿਹਾ ਕਿ ਜਥੇਬੰਦੀ ਦੀ ਸਮਝ ਮੁਤਾਬਕ ਇਹ ਚੋਣਾ ਜਮਹੂਰੀਅਤ ਨਹੀਂ ਸਗੋ ਪੈਸੇ ਅਤੇ ਨਸ਼ੇ ਦੇ ਜ਼ੋਰ ਨਾਲ ਜਿੱਤੀਆਂ ਜਾਂਦੀਆਂ ਹਨ। ਕਿਸਾਨ ਜਥੇਬੰਦੀ ਲੋਕਾਂ ਨੂੰ ਵੋਟਾ ਦਾ ਰਸਤਾ ਛੱਡ ਕੇ ਸੰਘਰਸ਼ ਦੇ ਰਾਹ ਪੈਣ ਦਾ ਸੱਦਾ ਦੇਵੇਗੀ।ਇਸ ਮੀਟਿੰਗ ’ਚ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ, ਸਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਜਨਕ ਭੂਟਾਲ, ਇੰਦਰਜੀਤ ਝੱਬਰ ਤੋਂ ਇਲਾਵਾ ਸਾਰੇ ਹੀ ਜ਼ਿਲਿਆ ਦੇ ਪ੍ਰਧਾਨ ਤੇ ਜਰਨਲ ਸੈਕਟਰੀ ਹਾਜ਼ਰ ਹੋਏ।