ਬੱਚਿਆਂ ਨੂੰ ਸਰੀਰ ਦੇ ਅੰਗਾਂ ਬਾਰੇ ਦਿੱਤੀ ਜਾਣਕਾਰੀ
Wednesday, Apr 17, 2019 - 04:11 AM (IST)

ਮੋਗਾ (ਗੋਪੀ)-ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਚ ਤੀਜੀ ਕਲਾਸ ਦੇ ਬੱਚਿਆ ਨੂੰ ਸਰੀਰ ਦੇ ਅੰਗਾਂ ਬਾਰੇ ਜਾਣਕਾਰੀ ਵਿਸ਼ੇਸ਼ ਤੌਰ ’ਤੇ ਦਿੱਤੀ ਗਈ। ਬੱਚਿਆਂ ਨੂੰ ਡਿਜੀਟਲ ਬੋਰਡ ਅਤੇ ਪੋਸਟਰਾਂ ਦੁਆਰਾ ਦੱਸਿਆ ਗਿਆ ਕਿ ਸਾਡੇ ਸਰੀਰ ਵਿਚ ਬਾਹਰੀ ਅਤੇ ਅੰਤਰਿਕ ਅੰਗਾਂ ਦੀ ਕਾਰਜ਼ਸ਼ੈਲੀ ਕੀ ਹੁੰਦੀ ਹੈ, ਉਸਦੀ ਕੀ ਮਹੱਤਤਾ ਹੈ। ਤੀਜੀ ਕਲਾਸ ਦੇ ਲਈ ਹੋਏ ਇਸ ਮੁਕਾਬਲੇ ਵਿਚ ਟੀਚਰ ਹਰਦੀਪ ਕਾਲੀਆ ਨੇ ਬੱਚਿਆ ਨੂੰ ਸਰੀਰ ਦੇ ਬਾਹਰੀ ਅੰਗਾਂ ਬਾਰੇ ਜਾਣਕਾਰੀ ਵਿਸਤਾਰ ਪੂਰਵਕ ਦਿੱਤੀ। ਇਸ ਮੌਕੇ ਪ੍ਰਿੰਸੀਪਲ ਸਮਰਿਤੀ ਭੱਲਾ, ਅਕੈਡਮਿਕ ਡੀਨ ਅਮਿਤਾ ਮਿੱਤਲ ਨੇ ਕਿਹਾ ਕਿ ਬੱਚਿਆ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਮੰਤਵ ਨਾਲ ਇਸ ਪ੍ਰਕਾਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਮੌਕੇ ਕੋਆਡੀਨੇਟਰ ਰੀਮਾ ਵਾਂਚੂ, ਮਨਮੋਹਨ ਅਤੇ ਸਟਾਫ ਹਾਜ਼ਰ ਸਨ।