ਪਿੰਡ ਮਸੀਤਾਂ ਵਿਖੇ 168ਵਾਂ ਫਰੀ ਚੈੱਕਅਪ ਕੈਂਪ ਸੰਪੰਨ
Tuesday, Apr 16, 2019 - 04:03 AM (IST)
ਮੋਗਾ (ਗੋਪੀ ਰਾਊਕੇ)-ਕੰਡਾ ਦਵਾਖਾਨਾ ਮੋਗਾ ਵਲੋਂ ਲਡ਼ੀਵਾਰ ਫਰੀ ਚੈੱਕਅਪ ਅਤੇ ਫਰੀ ਦਵਾਈਆਂ ਦੇ ਕੈਂਪਾਂ ਦਾ ਸਿਲਸਿਲਾ ਲਗਾਤਾਰ ਜ਼ਾਰੀ ਹੈ।ਇਸੇ ਲਡ਼ੀ ਤਹਿਤ ਕੰਡਾ ਦਵਾਖਾਨਾ ਮੋਗਾ ਵਲੋਂ ਸੰਗਰਾਂਦ ਦੇ ਪਵਿੱਤਰ ਦਿਹਾਡ਼ੇ ਮੌਕੇ ਪਿੰਡ ਮਸੀਤਾਂ ਦੇ ਗੁਰਦੁਆਰਾ ਨਾਨਕਸਰ ਵਿਖੇ 168ਵਾਂ ਫਰੀ ਚੈੱਕਅਪ ਕੈਂਪ ਲਾਇਆ ਗਿਆ, ਜਿਸ ਦੌਰਾਨ 415 ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰ ਕੇ ਮੁਫਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ।ਡਾ. ਅਮਰੀਕ ਸਿੰਘ ਕੰਡਾ ਨੇ ਦੱਸਿਆ ਕਿ ਮੇਰੀ ਜ਼ਿੰਦਗੀ ਦਾ ਮੁੱਖ ਮਕਸਦ ਲੋਕਾਂ ਦੀ ਸੇਵਾ ਕਰਨਾ ਹੈ।ਕੈਂਪ ਦੌਰਾਨ ਸ਼ੂਗਰ, ਬੀ. ਪੀ., ਲੀਵਰ ਸੋਜ਼, ਤਿਲੀ ਦਾ ਵਧਣਾ, ਕਾਲਾ ਪੀਲੀਆ, ਚਿੱਟਾ ਮੋਤੀਆ ਕਾਲਾ ਮੋਤੀਆ, ਐੱਚ. ਆਈ. ਵੀ., ਗੰਡਾਂ ਰਸੌਲੀਆਂ, ਸਾਹ ਚਡ਼ਨਾ, ਖਾਂਸੀ ਜੁਕਾਮ, ਨਜ਼ਲਾ, ਰੇਸ਼ਾ ਡਿੱਗਣਾ, ਦਿਮਾਗੀ ਕਮਜ਼ੋਰੀ, ਨਰਵਿਸ ਸਿਸਟਮ, ਯਾਦ ਸ਼ਕਤੀ, ਟੀ. ਬੀ., ਗਠੀਆ, ਕਬਜ਼ ਗੈਸ ਐਸਿਡ, ਕੰਨਾਂ ਦੇ ਰੋਗ, ਦੰਦਾਂ ਦੇ ਰੋਗ, ਚਮਡ਼ੀ ਰੋਗ, ਛਾਈਆਂ, ਲਿਕੋਰੀਆ, ਧਾਂਤ, ਐਲਰਜ਼ੀ, ਪਾਰਕਸੰਨ, ਲਿਪੋਮਾ, ਇੰਨਜਾਇਟੀ, ਡਿਪਰੈਸ਼ਨ, ਘਬਰਾਹਟ ਆਦਿ ਬੀਮਾਰੀਆਂ ਦਾ ਇਲਾਜ ਕੀਤਾ ਗਿਆ।
