‘ਮੁੱਠੀ ਭਰ ਚਾਰਾ ਗਊ ਮਾਤਾ ਨੂੰ ਦੇਣ ਵਾਲੇ ਦੀਆਂ ਪੁਸ਼ਤਾਂ ਤਕ ਭੁਖੀਆਂ ਨਹੀਂ ਮਰਦੀਆਂ’

Thursday, Apr 11, 2019 - 04:13 AM (IST)

‘ਮੁੱਠੀ ਭਰ ਚਾਰਾ ਗਊ ਮਾਤਾ ਨੂੰ ਦੇਣ ਵਾਲੇ ਦੀਆਂ ਪੁਸ਼ਤਾਂ ਤਕ ਭੁਖੀਆਂ ਨਹੀਂ ਮਰਦੀਆਂ’
ਮੋਗਾ (ਹੀਰੋ)-ਸਥਾਨਕ ਕਸਬੇ ’ਚ ਬਣੀ ਸਰਕਾਰੀ ਗਊਸ਼ਾਲਾ ਇਲਾਕੇ ਦੀ ਸਹਿਯੋਗੀ ਸੇਵਾਦਾਰਾਂ ਤੇ ਦਾਨੀ ਸੱਜਣਾਂ ਦੇ ਆਸਰੇ ਚੱਲ ਰਹੀ ਹੈ। ਰਾਧੇ ਕ੍ਰਿਸ਼ਨਾ ਗਊਸ਼ਾਲਾ ਵੈੱਲਫੇਅਰ ਸੁਸਾਇਟੀ ਕਿਸ਼ਨਪੁਰ ਕਲਾਂ ਦੇ ਪ੍ਰਧਾਨ ਪਰਮਜੀਤ ਗਰਗ ਦੀ ਰਹਿਨੁਮਾਈ ਹੇਠ ਹੋ ਰਹੀ 440 ਗਊਆਂ ਦੀ ਦੇਖ ਭਾਲ ਅਤੇ ਵੱਧ ਤੋਂ ਵੱਧ ਸਹਿਯੋਗ ਦਿੰਦਿਆਂ ਸੇਵਾਦਾਰਾਂ ਨੇ ਕਿਹਾ ਕਿ ਇਸ ਸੁਨਿਹਰੀ ਵਿਸਾਖੀ ਦੇ ਮੌਕੇ ਪੂਰਨ ਪੁੰਨ ਕਮਾਊ ਅਤੇ ਤੂਡ਼ੀਦਾਨ ਸਹੀ ਕਲਿਆਣ ਹੈ। ਪ੍ਰਧਾਨ ਪਰਮਜੀਤ ਗਰਗ ਨੇ ਕਿਹਾ ਕਿ ਸੰਤਾਂ, ਮਹਾਂਪੁਰਸ਼ਾਂ ਅਤੇ ਗ੍ਰੰਥਾਂ ਅਨੁਸਾਰ ਜੋ ਵਿਅਕਤੀ ਇਕ ਮੁੱਠੀ ਭਰ ਚਾਰਾ ਗਊ ਮਾਤਾ ਨੂੰ ਦਿੰਦਾ ਹੈ, ਉਸ ਦੀਆਂ ਪੁਸ਼ਤਾਂ ਤੱਕ ਭੁੱਖਾ ਨਹੀਂ ਰਹਿੰਦਾ। ਸੁਸਾਇਟੀ ਦੇ ਮੈਨੇਜਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਰੌਲੀ ਦੇ ਤਕਰੀਬਨ 22 ਕੁ ਨੌਜਵਾਨਾਂ ਵਲੋਂ ਹਰੇਕ ਹਫਤੇ ਦੋ ਟ੍ਰਾਲੀਆਂ ਹਰੇ ਚਾਰੇ ਦੀਆਂ ਲਿਆਂਦੀਆਂ ਜਾਂਦੀਆਂ ਹਨ। ਪਿੰਡ ਰੌਲੀ ਦੇ ਸਾਬਕਾ ਸਰਪੰਚ ਹਰਵਿੰਦਰ ਸਿੰਘ ਹੈਪੀ ਗਿੱਲ, ਕੀਪਾ ਗਿੱਲ, ਗੋਰਾ ਗਿੱਲ, ਸੁੱਖਾ ਕੰਗ, ਜੋਬਨ ਗਿੱਲ, ਗੱਗੂ ਗਿੱਲ, ਲੱਖਾ ਗਿੱਲ ਆਦਿ ਤੋਂ ਇਲਾਵਾ ਹੋਰ ਕਈ ਸੇਵਾਦਾਰ ਸੇਵਾ ਭਾਵਨਾ ਨਾਲ ਆ ਕੇ ਹਰ ਹਫਤੇ ਸੇਵਾ ਕਰਦੇ ਹਨ। ਰਾਧੇ ਕ੍ਰਿਸ਼ਨਾ ਗਊਸ਼ਾਲਾ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਨਗਰ ਨਿਵਾਸੀ ਅਤੇ ਜਿਮੀਦਵਾਰਾਂ ਤੋਂ ਗਊਆਂ ਵਾਸਤੇ ਤੂਡ਼ੀ ਦੀ ਮੰਗ ਕੀਤੀ ਹੈ ਕਿ ਤੂਡ਼ੀ ਨਾ ਹੋਣ ਕਾਰਨ ਗਊਆਂ ਭੁੱਖੀਆਂ ਰਹਿੰਦੀਆਂ ਹਨ।

Related News