ਰਾਮ ਨੌਮੀ ਉਤਸਵ ਧੂਮਧਾਮ ਨਾਲ ਮਨਾਇਆ ਜਾਵੇਗਾ : ਉਗਰਸੈਨ ਨੌਹਰੀਆ

Monday, Apr 08, 2019 - 04:05 AM (IST)

ਰਾਮ ਨੌਮੀ ਉਤਸਵ ਧੂਮਧਾਮ ਨਾਲ ਮਨਾਇਆ ਜਾਵੇਗਾ :  ਉਗਰਸੈਨ ਨੌਹਰੀਆ
ਮੋਗਾ (ਸਤੀਸ਼)-ਹਰੀਨਾਮ ਸੰਕੀਰਤਨ ਮੰਡਲ ਧਰਮਕੋਟ ਵਲੋਂ ਸ਼੍ਰੀ ਰਾਮ ਨੌਮੀ ਉਤਸਵ ਮੰਦਰ ਸ਼੍ਰੀ ਠਾਕੁਰ ਦੁਆਰਾ ਕਲਾਂ ਧਰਮਕੋਟ ਵਿਖੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਇਸ ਸਬੰਧੀ ਉਗਰਸੈਨ ਨੌਹਰੀਆ, ਪ੍ਰੀਤਮ ਲਾਲ ਭਾਰਦਵਾਜ ਨੇ ਦੱਸਿਆ ਕਿ 8 ਤੋਂ 14 ਅਪ੍ਰੈਲ ਤੱਕ ਮੰਦਰ ਸ਼੍ਰੀ ਠਾਕੁਰ ਦੁਆਰਾ ਕਲਾਂ ਧਰਮਕੋਟ ਵਿਖੇ ਡਾਕਟਰ ਰਾਮ ਕ੍ਰਿਪਾਲ ਤ੍ਰਿਪਾਠੀ ਜੀ ਮਹਾਰਾਜ ਵ੍ਰਿੰਦਾਵਨ ਵਾਲੇ ਸੰਗੀਤਮਈ ਰਾਮ ਕਥਾ ਕਰਨਗੇ। 14 ਅਪ੍ਰੈਲ ਨੂੰ ਆਰਤੀ ਅਤੇ ਭੰਡਾਰਾ ਹੋਵੇਗਾ। ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਇਸ ਸਮਾਗਮ ’ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਅਸ਼ਵਨੀ ਨੌਹਰੀਆ ਤੇ ਸਤੀਸ਼ ਅਰੋਡ਼ਾ, ਹਰਜਿੰਦਰ ਪਾਲ ਸ਼ਾਸਤਰੀ, ਅਤੁਲ ਨੌਹਰੀਆ ਵਰਿੰਦਰ ਨੌਹਰੀਆ, ਰਮੇਸ਼ ਕੁਮਾਰ ਨੌਹਰੀਆ, ਕਰਮਚੰਦ ਅਗਰਵਾਲ, ਦਿਨੇਸ਼ ਭਾਰਦਵਾਜ, ਪ੍ਰੇਮ ਨਰੂਲਾ, ਮੁਲਖਰਾਜ ਸ਼ਰਮਾ ਅਤੇ ਹੋਰ ਹਾਜ਼ਰ ਸਨ।

Related News