ਵਿਦਿਆਰਥੀਆਂ ਦੀਆਂ ਰੌਚਕ ਗਤੀਵਿਧੀਆ ਕਰਵਾਈਆਂ

Monday, Apr 08, 2019 - 04:04 AM (IST)

ਵਿਦਿਆਰਥੀਆਂ ਦੀਆਂ ਰੌਚਕ ਗਤੀਵਿਧੀਆ ਕਰਵਾਈਆਂ
ਮੋਗਾ (ਗੋਪੀ ਰਾਊੁਕੇ)-ਮੋਗਾ ਸ਼ਹਿਰ ਦੀ ਮੋਹਰੀ ਵਿਦਿਅਕ ਸੰਸਥਾ ਆਕਸਫੋਰਡ ਸਕੂਲ ਮੋਗਾ ਵਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਰੌਚਕ ਗਤੀਵਿਧੀਆਂ ਕਰਵਾਉਣ ਲਈ ਸੰਸਥਾ ਵਿਖੇ ‘ਐਡਵੈਚਰ ਕੈਂਪ’ ਦੇ ਬੈਨਰ ਥੱਲੇ ਵਿਸ਼ੇਸ਼ ਸਮਾਗਮ ਕਰਵਾਇਆ, ਜਿਸ ’ਚ ਸੰਸਥਾ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸੰਸਥਾ ਦੇ ਪ੍ਰਿੰਸੀਪਲ ਡਾ. ਆਸ਼ਾ ਕੁਮਾਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ’ਚ ਸਕੂਲੀ ਵਿਦਿਆਰਥੀਆਂ ਨੇ ਕਮਾਂਡੋ ਨੈਟ, ਜਿਪ ਲਾਈਨ, ਟਨਲ ਕਰੌਲ, ਟੈਟ ਪਿੰਚਿੰਗ, ਬੁਰਮਾ ਬਰਿੱਜ ਆਦਿ ਗਤੀਵਿਧੀਆ ਕੀਤੀਆਂ। ਪ੍ਰਿੰਸੀਪਲ ਡਾ. ਆਸ਼ਾ ਕੁਮਾਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆ ਕਰਵਾਉਣ ਦਾ ਮੁੱਖ ਮਨੋਰਥ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਵਾਉਣਾ ਹੈ, ਇਸੇ ਤਰਜ਼ ’ਤੇ ਹੀ ਸੰਸਥਾ ਦੀ ਸਮੁੱਚੀ ਮੈਨੇਜਮੈਂਟ ਤੇ ਸਟਾਫ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਦੇ ਸਮੂਹ ਸਟਾਫ ਦੀ ਮਿਹਨਤ ਦਾ ਸਿੱਟਾ ਹੀ ਹੈ ਕਿ ਸੰਸਥਾ ਦੇ ਵਿਦਿਆਰਥੀ ਪਡ਼੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆ ’ਚ ਮੋਹਰੀ ਰੋਲ ਅਦਾ ਕਰ ਰਹੇ ਹਨ। ਉਨ੍ਹਾਂ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ।

Related News