ਅਜੀਤ ਸਿੰਘ ਉਰਫ ਰਣਜੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

Monday, Apr 08, 2019 - 04:03 AM (IST)

ਅਜੀਤ ਸਿੰਘ ਉਰਫ ਰਣਜੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਮੋਗਾ (ਗਰੋਵਰ, ਗਾਂਧੀ, ਸੰਜੀਵ)-ਸੱਚੀ-ਸੁੱਚੀ ਸ਼ਖਸੀਅਤ ਦੇ ਮਾਲਕ ਅਤੇ ਮਿਹਨਤੀ ਇਨਸਾਨ ਸਵ. ਅਜੀਤ ਸਿੰਘ ਉਰਫ ਰਣਜੀਤ ਸਿੰਘ (ਰਾਮੇ ਵਾਲੇ) ਵਾਸੀ ਪਿੰਡ ਮਹਿਲ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ ’ਚ ਜਾ ਬਿਰਾਜੇ ਸਨ, ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਮਹਿਲ ਜ਼ਿਲਾ ਮੋਗਾ ਵਿਖੇ ਪਾਏ ਗਏ, ਉਪਰੰਤ ਗੁਰਦੁਆਰਾ ਸਿੰਘ ਸਭਾ ਜ਼ੀਰਾ ਤੋਂ ਆਏ ਭਾਈ ਕੁਲਦੀਪ ਸਿੰਘ ਰਾਗੀ ਢਾਡੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਅਜੀਤ ਸਿੰਘ ਉਰਫ ਰਣਜੀਤ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਉਂਦੇ ਹੋਏ ਸ਼ਰਧਾਂ ਦੇ ਫੁੱਲ ਭੇਟ ਕੀਤੇ। ਇਸ ਮੌਕੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ, ਸਵਾਜ਼ ਸਿੰਘ ਭੋਲਾ ਮਸਤੇ ਵਾਲਾ, ਬਰਜਿੰਦਰ ਸਿੰਘ ਮੱਖਣ ਬਰਾਡ਼ ਸਾਬਕਾ ਚੇਅਰਮੈਨ ਹੈਲਥ ਕਾਰਪੋਰੇਸ਼ਨ ਸਿਮ., ਅਵਤਾਰ ਸਿੰਘ ਸਰਪੰਚ, ਗੁਰਸੇਵਕ ਸਿੰਘ ਸਾਬਕਾ ਸਰਪੰਚ, ਗੁਰਲਾਲ ਸਿੰਘ ਸਾਬਕਾ ਸਰਪੰਚ, ਐਡਵੋਕੇਟ ਨਵੀਨ ਪਲਤਾ, ਇਕਬਾਲ ਸਿੰਘ ਘਲੋਟੀ, ਜਸਵਿੰਦਰ ਸਿੰਘ ਮਸੀਤਾਂ, ਸੋਹਨ ਸਿੰਘ ਬੈਂਸ, ਲਵਲੀ ਗਲੋਟੀ, ਕ੍ਰਿਸ਼ਨ ਸਿੰਘ ਖਾਲਸਾ, ਸੁਮਿਤ ਬਿੱਟੂ ਮਲਹੋਤਰਾ, ਮੁਲਖ ਰਾਜ ਕੱਪਡ਼ੇ ਵਾਲੇ, ਅਸ਼ੋਕ ਗਰੋਵਰ, ਮਿੰਟਾ ਸਚਦੇਵਾ, ਮਲਕੀਤ ਸਿੰਘ ਨੰਬਰਦਾਰ, ਗੁਰਬਚਨ ਸਿੰਘ ਗਗਡ਼ਾ, ਮਾਸਟਰ ਸ਼ਮਸ਼ੇਰ ਸਿੰਘ, ਡਾ. ਰਵਿੰਦਰ ਸਿੰਘ, ਨਿਰਮਲ ਸਿੰਘ ਮੰਦਰ, ਡਾ. ਜਸਪਾਲ ਸਿੰਘ ਸੰਧੂ ਤੋਂ ਇਲਾਵਾ ਮੋਹਤਬਰ, ਇਲਾਕੇ ਦੇ ਪੰਚ, ਸਰਪੰਚ ਅਤੇ ਮੋਹਤਬਰ ਪਤਵੰਤੇ ਸੱਜਣਾਂ ਨੇ ਖੰਗੂਡ਼ਾ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ। ਅੰਤ ਜਸਵਿੰਦਰ ਸਿੰਘ ਖੰਗੂਡ਼ਾ ਨੇ ਆਈਆਂ ਸਮੂਹ ਸ਼ਖਸੀਅਤਾਂ ਅਤੇ ਪਤਵੰਤਿਆਂ ਦਾ ਤਹਿ ਦਿਲੋ ਧੰਨਵਾਦ ਕੀਤਾ।

Related News