ਬੀ.ਐੱਡ. ਸਮੈਸਟਰ ਦੂਜੇ ’ਚੋਂ ਰਾਜਵੀਰ ਰਹੀ ਅੱਵਲ
Saturday, Apr 06, 2019 - 04:15 AM (IST)

ਮੋਗਾ (ਬੱਲ)-ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ, ਲੋਪੋਂ (ਮੋਗਾ) ਵਿਖੇ ਬੀ.ਐੱਡ. ਕੋਰਸ (2017-19) ਦੀਆਂ ਵਿਦਿਆਰਥਣਾਂ ਦੇ ਦੂਜੇ ਸਮੈਸਟਰ ਦਾ ਨਤੀਜਾ ਸੌ ਫੀਸਦੀ ਰਿਹਾ। ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਇਨ੍ਹਾਂ ਨਤੀਜਿਆਂ ’ਚ ਰਾਜਵੀਰ ਕੌਰ ਨੇ 722 ਅੰਕ, ਹਰਪ੍ਰੀਤ ਕੌਰ ਨੇ 701 ਅੰਕ ਤੇ ਅਮਨਦੀਪ ਕੌਰ ਅਤੇ ਕੁਲਵੀਰ ਕੌਰ ਨੇ 700 ਅੰਕ ਲੈ ਕੇ ਕਾਲਜ ’ਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੇ ਮੀਤ ਪ੍ਰਧਾਨ ਬੀਬੀ ਕਰਮਜੀਤ ਕੌਰ ਤੇ ਮਾਣਯੋਗ ਕਾਰਜਕਾਰੀ ਪ੍ਰਿੰਸੀਪਲ ਡਾ. ਬਲਵਿੰਦਰ ਕੌਰ ਨੇ ਇਨ੍ਹਾਂ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ।