ਸੱਤ ਦਿਨਾ ਐੱਨ.ਐੱਸ.ਐੱਸ. ਕੈਂਪ ਲਾਇਆ
Thursday, Mar 28, 2019 - 03:29 AM (IST)

ਮੋਗਾ (ਗੋਪੀ ਰਾਊਕੇ)-ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਵਿਖੇ ਸੱਤ ਦਿਨਾ ਐੱਨ.ਐੱਸ.ਐੱਸ. ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਮਹਾਨ ਲੇਖਕ ਬੁੱਧੀਜੀਵੀ ਪ੍ਰੋ. ਸੁਰਜੀਤ ਸਿੰਘ ਕਾਉਂਕੇ ਨੇ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਹੱਥੀਂ ਕੰਮ ਕਰਨ ਦੀ ਆਦਤ ਸਾਨੂੰ ਹਰ ਥਾਂ ਤੇ ਹਰ ਸਮੇਂ ਮਾਣ-ਸਨਮਾਨ ਦਿਵਾਉਂਦੀ ਹੈ। ਪ੍ਰਾਜੈਕਟ ਇੰਚਾਰਜ ਮੈਡਮ ਮਨਵੀਨ ਕੌਰ ਨੇ ਗੁਰੂ ਸਾਹਿਬਾਨ ਵੱਲੋਂ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦੀ ਵਿਆਖਿਆ ਕਰਦਿਆਂ ਵਾਲੰਟੀਅਰਾਂ ਨੂੰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਲ ਚਲਾ ਕੇ, ਅੰਨ ਪੈਦਾ ਕਰ ਕੇ, ਉਸ ਦਾ ਲੰਗਰ ਲਾ ਕੇ ਲੋਕਾਂ ਨੂੰ ਛਕਾਇਆ ਸੀ। ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ।