ਕੈਂਬ੍ਰਿਜ਼ ਇੰਟਰਨੈਸ਼ਨਲ ਸਕੂਲ ਨੂੰ ਮਿਲਿਆ ‘ਏਸ਼ੀਆ ਐਜੂਕੇਸ਼ਨ ਸਮਿੱਟ ਅਤੇ ਐਵਾਰਡ 2019’

Thursday, Mar 28, 2019 - 03:27 AM (IST)

ਕੈਂਬ੍ਰਿਜ਼ ਇੰਟਰਨੈਸ਼ਨਲ ਸਕੂਲ ਨੂੰ ਮਿਲਿਆ ‘ਏਸ਼ੀਆ ਐਜੂਕੇਸ਼ਨ ਸਮਿੱਟ ਅਤੇ ਐਵਾਰਡ 2019’
ਮੋਗਾ (ਗੋਪੀ ਰਾਊਕੇ)-ਏਸ਼ੀਆ ਐਜੂਕੇਸ਼ਨ ਵਲੋਂ ਕੈਂਬ੍ਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਦੀ ਵਧੀਆ ਪਡ਼੍ਹਾਈ, ਸਹਿ ਕਿਰਿਆਵਾਂ, ਇਮਾਰਤ ਅਤੇ ਖੇਡਾਂ ’ਚ ਮਾਰੀਆਂ ਮੱਲ੍ਹਾ ਨੂੰ ਦੇਖਦੇ ਹੋਏ ਇਸ ਦੀ ਚੋਣ ‘ਏਸ਼ੀਆ ਐਜੂਕੇਸ਼ਨ ਸਮਿੱਟ ਅਤੇ ਐਵਾਰਡ 2019’ ਵਾਸਤੇ ਕੀਤੀ ਗਈ। ਇਹ ਐਵਾਰਡ ਮਾਣਯੋਗ ਮੰਤਰੀ ਕਾਮਰਸ ਅਤੇ ਉਦਯੋਗ ਸਿਵਲ ਐਵੀਏਸ਼ਨ ਸੁਰੇਸ਼ ਪ੍ਰਭੂਕਰ ਪ੍ਰਭੂ ਵਲੋਂ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਤੇ ਪ੍ਰਧਾਨ ਕੁਲਦੀਪ ਸਿੰਘ ਸਹਿਗਲ ਵਲੋਂ ਪ੍ਰਾਪਤ ਕੀਤਾ ਜਾਵੇਗਾ। ਵਾਇਸ ਪ੍ਰਧਾਨ ਡਾ. ਇਕਬਾਲ ਸਿੰਘ, ਜਨਰਲ ਸੈਕਟਰੀ ਗੁਰਦੇਵ ਸਿੰਘ, ਡਾ. ਗੁਰਚਰਨ ਸਿੰਘ, ਐਡਮਨਿਸਟੇਟਰ ਪਰਮਜੀਤ ਕੌਰ ਨੇ ਸਕੂਲ ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਸਕੂਲ ਦੇ ਸਟਾਫ ਨੂੰ ਇਸ ਉਪਲਬੱਧੀ ਲਈ ਵਧਾਈ ਦਿੱਤੀ।

Related News