ਨੰਨ੍ਹੇ ਵਿਦਿਆਰਥੀਆਂ ਨੂੰ ਖੇਡ ਵਿਧੀ ਰਾਹੀਂ ਪਡ਼੍ਹਾਇਆ ਜਾ ਰਿਹਾ : ਕਿਰਨਦੀਪ ਪਲਤਾ
Sunday, Mar 24, 2019 - 03:51 AM (IST)

ਮੋਗਾ (ਗੋਪੀ ਰਾਊਕੇ)-ਇਥੇ ਦੱਤ ਰੋਡ ’ਤੇ ਵਿਦਿਆਰਥੀਆਂ ਨੂੰ ਘਰ ਵਰਗੇ ਮਾਹੌਲ ’ਚ ਪਡ਼੍ਹਾਈ ਕਰਵਾ ਰਹੀ ਨਾਮੀ ਸੰਸਥਾ ਹੋਲੀ ਹਾਰਟ ਕਿੰਡਰਗਾਰਟਨ ਵਿਖੇ ਵਿਦਿਆਰਥੀਆਂ ਨੂੰ ਪੇਸਟ ਐਕਟੀਵਿਟੀ ਕਰਵਾਈ ਗਈ। ਵਿਦਿਆਰਥੀਆਂ ਨੇ ਰੰਗਾਂ ਦੀ ਪੇਸਟ ਕਰ ਕੇ ਮਨ ਭਾਉਂਦੀਆਂ ਵਸਤਾਂ ਬਣਾਈਆਂ। ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਡਾਇਰੈਕਟਰ ਕਿਰਨਦੀਪ ਪਲਤਾ ਨੇ ਕਿਹਾ ਕਿ ਨਰਸਰੀ ਅਤੇ ਪ੍ਰੀ ਨਰਸਰੀ ’ਚ ਨਵੇਂ ਆਏ ਵਿਦਿਆਰਥੀਆਂ ਨੂੰ ਖੇਡ ਵਿਧੀ ਰਾਹੀਂ ਪਡ਼੍ਹਾਈ ਦੀ ਚਿਣਗ ਲਾਈ ਜਾ ਰਹੀ ਹੈ, ਤਾਂ ਜੋ ਉਹ ਖੁਸ਼ੀ-ਖੁਸ਼ੀ ਸਕੂਲ ਆ ਕੇ ਪਡ਼੍ਹਾਈ ਦੀ ਸ਼ੁਰੂਆਤ ਕਰ ਸਕਣ। ਉਨ੍ਹਾਂ ਕਿਹਾ ਕਿ ਚੰਗੇ ਤਰੀਕੇ ਪਡ਼੍ਹਾਈ ਦੀ ਮੁੱਢਲੀ ਸ਼ੁਰੂਆਤ ਕਰਨ ਵਾਲੇ ਬੱਚੇ ਹੀ ਭਵਿੱਖ ’ਚ ਸਫਲਤਾ ਦੀਆਂ ਮੰਜਿਲਾਂ ਸਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ’ਚ ਜੋ ਵਿਦਿਆਰਥੀ ਦਾਖਲਾ ਲੈਂਦੇ ਹਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਹੀਂ ਆਉਂਦੀ ਕਿਉਂਕਿ ਸੰਸਥਾ ਦਾ ਸਮੁੱਚਾ ਸਟਾਫ ਵਿਦਿਆਰਥੀਆਂ ਦੇ ਮਨ ਦੇ ਵਲਵਲੇ ਪਡ਼੍ਹ ਕੇ ਹੀ ਪਡ਼੍ਹਾਈ ਕਰਵਾਉਂਦਾ ਹੈ। ਇਸ ਮੌਕੇ ਸੰਸਥਾ ਦਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।