ਰੋਟਰੀ ਕਲੱਬ ਰਾਇਲ ਨੇ ਕਰਵਾਏ 10 ਲਡ਼ਕੀਆਂ ਦੇ ਵਿਆਹ

Monday, Mar 18, 2019 - 04:18 AM (IST)

ਰੋਟਰੀ ਕਲੱਬ ਰਾਇਲ ਨੇ ਕਰਵਾਏ 10 ਲਡ਼ਕੀਆਂ ਦੇ ਵਿਆਹ
ਮੋਗਾ (ਗੋਪੀ ਰਾਊਕੇ, ਕਸ਼ਿਸ਼)-ਰੋਟਰੀ ਕਲੱਬ ਮੋਗਾ ਰਾਇਲ ਵਲੋਂ ਐਤਵਾਰ ਨੂੰ ਜਵਾਹਰ ਨਗਰ ਸਥਿਤ ਚੋਖਾ ਕੰਪਲੈਕਸ ’ਚ 21ਵੇਂ ਸਮੂਹਿਕ ਕੰਨਿਆਦਾਨ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ 10 ਲਡ਼ਕੀਆਂ ਦੇ ਸਮੂਹਿਕ ਵਿਆਹ ਦੇ ਕੇ ਕਲੱਬ ਅਤੇ ਹੋਰ ਮੋਹਤਬਰਾਂ ਵਲੋਂ ਆਪਣਾ ਆਸ਼ੀਰਵਾਦ ਜੋਡ਼ਿਆਂ ਨੂੰ ਦਿੱਤਾ ਗਿਆ। ਰੋਟਰੀ ਗਵਰਨਰ ਵੀ. ਬੀ. ਦੀਕਸ਼ਤ, ਸਾਬਕਾ ਗਵਰਨਰ ਡਾ. ਅਰੁਣ ਗੁਪਤਾ, ਨਗਰ ਨਿਗਮ ਮੇਅਰ ਅਕਸ਼ਿਤ ਜੈਨ, ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਪੰਡਿਤ ਸੱਤਿਆ ਨਾਰਾਇਣ ਨੇ ਨਵ-ਵਿਆਹੇ ਜੋਡ਼ਿਆ ਨੂੰ ਆਪਣਾ ਆਸ਼ੀਰਵਾਦ ਦਿੱਤਾ। ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਕਰ ਕੇ ਕੀਤੀ ਗਈ। ਇਸ ਦੌਰਾਨ ਆਸ਼ੀਸ਼ ਅਗਰਵਾਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਕਲੱਬ ਵਲੋਂ ਆਯੋਜਿਤ ਇਸ ਕੰਨਿਆ ਦਾਨ ਸਮਾਗਮ ’ਚ ਬਰਾਤ ਦਾ ਸਵਾਗਤ ਕੀਤਾ ਗਿਆ ਤੇ ਮਿਲਣੀ ਉਪਰੰਤ ਵਰ-ਵਧੂ ਵਿਚਕਾਰ ਜੈ ਮਾਲਾ ਦੀ ਰਸਮ ਕਰਵਾਈ ਗਈ, ਉਥੇ ਹੀ ਸਮੂਹਿਕ ਜੋਡ਼ਿਆਂ ਦੇ ਅਨੰਦ ਕਾਰਜ ਗੁਰਦੁਆਰਾ ਸਾਹਿਬ ’ਚ ਕਰਵਾਏ ਗਏ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਵਲੋਂ ਮੱੁਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ, ਉਥੇ ਹੀ ਸਾਰੇ ਨਵ-ਵਿਆਹੇ ਜੋਡ਼ਿਆ ਨੂੰ ਘਰੇਲੂ ਸਾਮਾਨ ਵੀ ਦਿੱਤਾ ਗਿਆ। ਸਮਾਗਮ ਦੇ ਅੰਤ ’ਚ ਕਲੱਬ ਪ੍ਰਧਾਨ ਅਮਨ ਸਿੰਗਲਾ, ਪ੍ਰੋਜੈਕਟ ਚੇਅਰਮੈਨ ਕਪਿਲ ਕੰਡਾ, ਅਮੋਲ ਸੂਦ, ਰਾਜੀਵ ਕਾਂਸਲ ਵਲੋਂ ਸਮੂਹਿਕ ਕੰਨਿਆਦਾਨ ਸਮਾਗਮ ’ਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੱਤਰ ਭੁਪਿੰਦਰ ਸਿੰਘ, ਕੈਸ਼ੀਅਰ ਸੁਭਾਸ਼ ਬਾਂਸਲ, ਗਗਨਦੀਪ ਗਰਗ, ਅਸ਼ਵਨੀ ਬਾਂਸਲ, ਇੰਦਰਜੀਤ ਸਿੰਘ, ਜਗਮੀਤ ਖੁਰਮੀ, ਪ੍ਰਸ਼ੋਤਮ ਸ਼ਰਮਾ, ਸਿਧਾਰਤ ਮਹਾਜਨ, ਅਨੀਸ਼ ਬਾਂਸਲ, ਸੂਰਜ ਮਿੱਤਲ, ਅਸ਼ਵਨੀ ਅਰੋਡ਼ਾ, ਡਾ. ਨਵੀਨ ਸਿੰਗਲਾ, ਡਾ. ਸੁਨੀਲ ਮਿੱਤਲ, ਹਰੀਸ਼ ਬਾਂਸਲ, ਨਵੀਨ ਕੁਮਾਰ, ਪਵਨ ਸਿੰਗਲਾ, ਪੰਕਜ ਮਿੱਤਲ, ਰਵੀ ਬਾਂਸਲ, ਰੁਪੇਸ਼ ਮਜੀਠੀਆ, ਸਚਿਨ ਗੋਇਲ, ਸਤੀਸ਼ ਗਾਬਾ, ਸੁਖਜੀਤ ਸਿੰਘ, ਵਿਨੀਤ ਬਾਂਸਲ, ਵਿਨੀਤ ਗਰਗ, ਵਿਭੋਰ ਸੂਦ, ਵਿਕਾਸ ਗੁਪਤਾ ਆਦਿ ਹਾਜ਼ਰ ਸਨ।

Related News