ਰੋਟਰੀ ਕਲੱਬ ਕਰਵਾਏਗੀ ਜ਼ਰੂਰਤਮੰਦ ਲਡ਼ਕੀਆਂ ਦੇ ਵਿਆਹ
Saturday, Mar 16, 2019 - 04:07 AM (IST)

ਮੋਗਾ (ਗੋਪੀ ਰਾਊਕੇ)-ਰੋਟਰੀ ਕਲੱਬ ਮੋਗਾ ਸਿਟੀ, ਜੋ ਵਧ-ਚਡ਼੍ਹ ਕੇ ਸਮਾਜ ਸੇਵੀ ਕਾਰਜ ਕਰ ਰਹੀ ਹੈ, ਨੇ ਅੱਜ ਜ਼ਰੂਰਤਮੰਦ ਲੜਕੀਆਂ ਦਾ ਸਮੂਹਿਕ ਕੰਨਿਆਦਾਨ ਕਰਵਾਉਣ ਨੂੰ ਲੈ ਕੇ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ 5 ਮਈ ਨੂੰ ਕਲੱਬ ਵੱਲੋਂ ਸਮੂਹਿਕ ਕੰਨਿਆ ਦਾਨ ਕਰਵਾਇਆ ਜਾ ਰਿਹਾ ਹੈ, ਜਿਸ ਦੇ ਪ੍ਰਾਜੈਕਟ ਚੇਅਰਮੈਨ ਵਿਜੇ ਮਦਾਨ, ਰਾਜੀਵ ਸਿੰਗਲਾ, ਵਿਨੋਦ ਗਰਗ, ਮੋਹਿਤ ਸਿੰਗਲਾ ਅਤੇ ਗੁਰਜੀਤ ਸਿੰਘ ਹੋਣਗੇ। ਉਨ੍ਹਾਂ ਕਿਹਾ ਕਿ ਜੋ ਵੀ ਜ਼ਰੂਰਤਮੰਦ ਪਰਿਵਾਰ ਆਪਣੀ ਲਡ਼ਕੀ ਦਾ ਕੰਨਿਆ ਦਾਨ ਕਰਵਾਉਣਾ ਚਾਹੁੰਦਾ ਹੈ ਉਹ ਕਲੱਬ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ। ਕਲੱਬ ਦਾ ਮੁੱਖ ਉਦੇਸ਼ ਸਮਾਜ ਸੇਵਾ ਦੇ ਕਾਰਜ ਕਰਨਾ ਹੈ। ਇਸ ਮੌਕੇ ਪ੍ਰਧਾਨ ਪ੍ਰਿਤਪਾਲ ਸਿੰਘ, ਤਰਸੇਮ ਕੁਮਾਰ, ਸੰਜੀਵ ਅਰੋਡ਼ਾ, ਦਿਨੇਸ਼ ਜਿੰਦਲ, ਵਿਜੇ ਮਦਾਨ, ਰਾਜੀਵ ਸਿੰਗਲਾ, ਗੁਰਜੀਤ ਸਿੰਘ, ਨਰਿੰਦਰ ਅਰੋਡ਼ਾ ਆਦਿ ਹਾਜ਼ਰ ਸਨ।