ਵਿਸ਼ਾਲ ਗੁਪਤਾ ਵੱਲੋਂ ਲਿਸਨਿੰਗ ’ਚੋਂ 9 ਬੈਂਡ ਹਾਸਲ

Saturday, Mar 16, 2019 - 04:07 AM (IST)

ਵਿਸ਼ਾਲ ਗੁਪਤਾ ਵੱਲੋਂ ਲਿਸਨਿੰਗ ’ਚੋਂ 9 ਬੈਂਡ ਹਾਸਲ
ਮੋਗਾ (ਗੋਪੀ ਰਾਊਕੇ, ਬੀ. ਐੱਨ. 384/3)-ਆਈਲੈੱਟਸ ਦੀ ਤਿਆਰੀ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਲਈ ਜਾਣੇ ਜਾਂਦੇ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਪਿਛਲੇ ਦਿਨੀਂ ਆਈਲੈੱਟਸ ’ਚੋਂ ਸ਼ਾਨਦਾਰ ਬੈਂਡ ਪ੍ਰਾਪਤ ਕੀਤੇ। ਸੰਸਥਾ ਵੱਲੋਂ ਆਈਲੈੱਟਸ ਦੀ ਤਿਆਰੀ ਕਰ ਕੇ ਵਿਸ਼ਾਲ ਗੁਪਤਾ ਨਿਵਾਸੀ ਮੋਗਾ ਨੇ ਲਿਸਨਿੰਗ ’ਚੋਂ 9.0 ਬੈਂਡ, ਰੀਡਿੰਗ ’ਚੋਂ 7.0, ਰਾਈਟਿੰਗ ’ਚੋਂ 6.5 ਤੇ ਸਪੀਕਿੰਗ ’ਚੋਂ 6.5 ਬੈਂਡ ਹਾਸਲ ਕਰ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ। ਸੰਸਥਾ ਐੱਮ. ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਮੈਕਰੋ ਗਲੋਬਲ ਸੰਸਥਾ ’ਚ ਮਾਹਿਰ ਅਧਿਆਪਕਾਂ ਵੱਲੋਂ ਆਧੁਨਿਕ ਤਰੀਕੇ ਨਾਲ ਤਿਆਰੀ ਕਰਵਾਈ ਜਾਂਦੀ ਹੈ। ਆਈਲੈੱਟਸ ’ਚ ਲੋਡ਼ੀਂਦੇ ਅਤੇ ਚੰਗੇ ਬੈਂਡ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਐਕਸਟਰਾ ਕਲਾਸਾਂ ਅਤੇ ਮਟੀਰੀਅਲ ਵੀ ਦਿੱਤਾ ਜਾਂਦਾ ਹੈ। ਆਈਲੈੱਟਸ ਦੇ ਨਾਲ-ਨਾਲ ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਡਿਪੈਂਡੈਂਟ ਵੀਜ਼ਾ ਤੇ ਓਪਨ ਵਰਕ ਪਰਮਿਟ ਦੇ ਕੇਸ ਵੀ ਅਪਲਾਈ ਕੀਤੇ ਜਾਂਦੇ ਹਨ।

Related News