ਯੋਗਾ ਮੁਕਾਬਲਿਆਂ ’ਚ ਲੋਪੋਂ ਕਾਲਜ ਵੱਲੋਂ ਤੀਜਾ ਸਥਾਨ ਪ੍ਰਾਪਤ
Wednesday, Mar 13, 2019 - 04:05 AM (IST)

ਮੋਗਾ (ਬੱਲ)-ਅਗਾਂਹਵਧੂ ਸੋਚ ਦੇ ਧਾਰਨੀ ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲਿਆਂ ਦੀ ਰਹਿਨੁਮਾਈ ਸਦਕਾ ਲਗਾਤਾਰ ਪ੍ਰਗਤੀ ਦੀਆਂ ਮੰਜ਼ਿਲਾਂ ਛੂੰਹਦੀ ਅਤੇ ਨਾਮਣਾ ਖੱਟ ਰਹੀ ਸੰਸਥਾ ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਲੋਪੋਂ ਦੀ ਯੋਗਾ ਟੀਮ ਨੇ ਪੰਜਾਬ ਯੂਨੀਵਰਸਿਟੀ ਵੱਲੋਂ 8 ਮਾਰਚ ਤੇ 9 ਮਾਰਚ ਨੂੰ ਕਰਵਾਏ ‘ਸੀ’ ਡਵੀਜ਼ਨ ਦੇ ਅੰਤਰ ਕਾਲਜ ਯੋਗਾ ਮੁਕਾਬਲਿਆਂ ’ਚ ਭਾਗ ਲਿਆ ਅਤੇ 311.25 ਪੁਆਇੰਟਾਂ ਨਾਲ ਤੀਜਾ ਸਥਾਨ ਹਾਸਲ ਕਰ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਖੇਡ ਵਿਭਾਗ ਦੇ ਮੁਖੀ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਬਲਵਿੰਦਰ ਕੌਰ ਦੇ ਉੱਦਮ ਅਤੇ ਯੋਗ ਅਗਵਾਈ ਨੂੰ ਜਾਂਦਾ ਹੈ। ਜੇਤੂ ਵਿਦਿਆਰਥਣਾਂ ਨੂੰ ਸੰਸਥਾ ਦੇ ਮੀਤ ਪ੍ਰਧਾਨ ਬੀਬੀ ਕਰਮਜੀਤ ਕੌਰ ਵੱਲੋਂ ਕਾਲਜ ਪਹੁੰਚਣ ’ਤੇ ਸਨਮਾਨਤ ਕੀਤਾ ਗਿਆ।