ਲੋੜਵੰਦ ਲਡ਼ਕੀਆਂ ਦੇ ਕੀਤੇ ਸਮੂਹਿਕ ਵਿਆਹ
Wednesday, Mar 13, 2019 - 04:05 AM (IST)

ਮੋਗਾ (ਮੁਨੀਸ਼)-ਕਸਬਾ ਸਮਾਲਸਰ ਵਿਖੇ ਕਾਲੀ ਮਾਤਾ ਮੰਦਰ ਦੇ ਮੁਖੀ ਪੰਡਤ ਪਵਨ ਸ਼ਰਮਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11 ਲੋੜਵੰਦ ਪਰਿਵਾਰ ਦੀਆਂ ਲਡ਼ਕੀਆਂ ਦੇ ਸਮੂਹਿਕ ਵਿਆਹ ਕੀਤੇ ਗਏ। ਇਸ ਮੌਕੇ ਪੰਡਤ ਪਵਨ ਸ਼ਰਮਾ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਨੇਪਰੇ ਚਾਡ਼੍ਹਣ ਲਈ ਧਾਰਮਕ, ਸਮਾਜਕ ਜਥੇਬੰਦੀਆਂ ਨੇ ਵੱਧ-ਚਡ਼੍ਹ ਕੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ਕਰਨਾ ਬਹੁਤ ਵੱਡਾ ਸ਼ਲਾਘਾਯੋਗ ਕੰਮ ਹੈ। ਇਸ ਮੌਕੇ ਸਮੁੂਹਿਕ ਜੋਡ਼ਿਆਂ ਨੂੰ ਘਰੇਲੂ ਵਰਤੋਂ ’ਚ ਆਉਣ ਵਾਲਾ ਸਾਮਾਨ ਵੀ ਦਿੱਤਾ।