ਪ੍ਰੀਖਿਆ ਕੇਂਦਰਾਂ ’ਚ ਨਕਲ ਵਿਰੋਧੀ ਦਸਤੇ ਤਾਇਨਾਤ
Wednesday, Mar 13, 2019 - 04:04 AM (IST)

ਮੋਗਾ (ਗੋਪੀ ਰਾਊਕੇ)-ਜ਼ਿਲੇ ਅੰਦਰ 5ਵੀਂ ਜਮਾਤ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ ਪ੍ਰੀਖਿਆ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਦੀ ਨਿਗਰਾਨੀ ਹੇਠ ਜ਼ਿਲੇ ਦੇ ਸਾਰੇ ਪ੍ਰੀਖਿਆ ਕੇਂਦਰਾਂ ’ਚ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏੇ ਗਏ ਹਨ। ਇਸ ਵਾਰ ਨਕਲ ਨੂੰ ਰੋਕਣ ਲਈ ਵਿਸ਼ੇਸ਼ ਨਕਲ ਵਿਰੋਧੀ ਦਸਤੇ ਤਾਇਨਾਤ ਕੀਤੇ ਗਏ ਹਨ, ਜੋ ਰੋਜ਼ਾਨਾ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਿਆ ਕਰਨਗੇ। ਇਹ ਪ੍ਰਗਟਾਵਾ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿਖੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਗੁਲਾਬ ਦਾ ਫੁੱਲ ਤੇ ਇਕ-ਇਕ ਪੈੱਨ ਦੇ ਕੇ ਪ੍ਰੀਖਿਆ ਦੀ ਸ਼ੁਰੂਆਤ ਕਰਵਾਉਣ ਸਮੇਂ ਜਸਪਾਲ ਸਿੰਘ ਔਲਖ ਉਪ ਜ਼ਿਲਾ ਸਿੱਖਿਆ ਅਫਸਰ (ਐ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ.ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਾਰ 190 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ’ਚ 7,300 ਵਿਦਿਆਰਥੀ ਪ੍ਰੀਖਿਆ ਦੇਣਗੇ। ਪ੍ਰੀਖਿਆ ਕੇਂਦਰਾਂ ’ਚ ਨਕਲ ਨੂੰ ਰੋਕਣ ਲਈ ਨਕਲ ਵਿਰੋਧੀ ਦਸਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਪ੍ਰੀਖਿਆ ਦੇਣ ਵਾਲੇ ਬੱਚਿਆਂ ਨੂੰ ਕਿਹਾ ਕਿ ਉਹ ਲਗਨ ਨਾਲ ਪਡ਼੍ਹਾਈ ਕਰਨ ਤੇ ਕਦੇ ਵੀ ਨਕਲ ਦਾ ਸਹਾਰਾ ਲੈ ਕੇ ਪਾਸ ਹੋਣ ਬਾਰੇ ਨਾ ਸੋਚਣ। ਇਸ ਮੌਕੇ ਸੁਰਿੰਦਰ ਕੁਮਾਰ ਬਾਂਸਲ ਬਲਾਕ ਪ੍ਰਾਇਮਰੀ ਅਫ਼ਸਰ, ਮੈਡਮ ਗੋਲਡੀ ਪ੍ਰੀਖਿਆ ਨਿਗਰਾਨ, ਸੁਖਵੀਰ ਕੌਰ ਨਿਗਰਾਨ, ਅਮਰਜੀਤ ਕੌਰ ਕੰਟਰੋਲਰ, ਮਨਜੀਤ ਸਿੰਘ, ਨਰਵਿੰਦਰ ਸਿੰਘ ਜਤਿੰਦਰ ਕੌਰ ਮੁੱਖ ਅਧਿਆਪਕਾ, ਰਮੇਸ਼ ਖੁਰਾਣਾ, ਸੁਖਦੀਪ ਸਿੰਘ, ਕਿਰਨਜੀਤ ਕੋਰ, ਸਿਲਕੀ ਰਾਣੀ ਅਤੇ ਰੁਪਿੰਦਰ ਕੌਰ ਆਦਿ ਹਾਜ਼ਰ ਸਨ।