ਵਿਦਿਆਰਥਣਾਂ ਨੂੰ ਸਾਈਕਲ ਤਕਸੀਮ
Wednesday, Mar 13, 2019 - 04:03 AM (IST)

ਮੋਗਾ (ਬਾਵਾ/ਜਗਸੀਰ)- ਗ੍ਰਾਮ ਪੰਚਾਇਤ ਹਿੰਮਤਪੁਰਾ ਵੱਲੋਂ ਪੱਪੂ ਜੋਸ਼ੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਦੀਆਂ 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਸਾਈਕਲ ਵੰਡੇ ਗਏ। ਇਸ ਸਮੇਂ ਪੱਪੂ ਜੋਸ਼ੀ ਨੇ ਕੈਪਟਨ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦਿੰਦਿਆਂ ਲੋਡ਼ਵੰਦਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਹਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਇਕ ਦਰਸ਼ਨ ਸਿੰਘ ਬਰਾਡ਼ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਪਿੰਡ ਦੇ ਸਰਬਪੱਖੀ ਵਿਕਾਸ ਲਈ ਬਚਨਬੱਧ ਹੈ। ਇਸ ਸਮੇਂ ਬਲਾਕ ਸੰਮਤੀ ਮੈਂਬਰ ਲਛਮਣ ਸਿੰਘ, ਪੰਚ ਨੈਬ ਸਿੰਘ, ਜਗਤਾਰ ਸਿੰਘ, ਸਵਰਨ ਸਿੰਘ, ਬਲਜੀਤ ਸਿੰਘ (ਮੱਖਣ), ਰਣਜੀਤ ਸਿੰਘ, ਜਰਨੈਲ ਸਿੰਘ, ਬੇਅੰਤ ਸਿੰਘ, ਭੋਲਾ ਸਿੰਘ, ਹਰਦੀਪ ਸਿੰਘ (ਵਿੱਕੀ), ਮੰਗਾ ਸਿੰਘ, ਚੰਦ ਸਿੰਘ ਅਤੇ ਕਾਂਗਰਸੀ ਆਗੂ ਮਨਜੀਤ ਦੀਨਾ, ਬਲਬੀਰ ਸਿੱਧੂ ਟਰਾਂਸਪੋਰਟਰ, ਮਾ. ਰੂਪ ਸਿੰਘ, ਗੁਰਦੀਪ ਸਿੰਘ ਪੰਜੂ (ਕੀਪਾ), ਇੰਦਰਜੀਤ ਸਿੰਘ ਖਾਲਸਾ, ਪੀ.ਟੀ.ਆਈ. ਕਮੇਟੀ ਅਤੇ ਸਮੂਹ ਸਟਾਫ ਹਾਜ਼ਰ ਸਨ।