ਅਰੋਡ਼ਾ ਮਹਾਸਭਾ ਵੱਲੋਂ ਬਜ਼ੁਰਗ ਔਰਤਾਂ ਸਨਮਾਨਤ

Wednesday, Mar 13, 2019 - 04:03 AM (IST)

ਅਰੋਡ਼ਾ ਮਹਾਸਭਾ ਵੱਲੋਂ ਬਜ਼ੁਰਗ ਔਰਤਾਂ ਸਨਮਾਨਤ
ਮੋਗਾ (ਗੋਪੀ ਰਾਊਕੇ)-ਸਥਾਨਕ ਕਟਾਰੀਆ ਰੋਡ ਸਥਿਤ ਅਰੋਡ਼ਾ ਮਹਾਸਭਾ ਵੱਲੋਂ ਔਰਤ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ 8 ਬਜ਼ੁਰਗ ਔਰਤਾਂ ਨੂੰ ਸਨਮਾਨਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਅਰੋਡ਼ਾ ਮਹਾਸਭਾ ਦੇ ਜ਼ਿਲਾ ਪ੍ਰਧਾਨ ਸੁਰਿੰਦਰ ਕਟਾਰੀਆ ਨੇ ਕਿਹਾ ਕਿ ਸਭਾ ਨੇ ਬਜ਼ੁਰਗ ਔਰਤਾਂ ਨੂੰ ਸਨਮਾਨਤ ਕਰ ਕੇ ਮਹਿਲਾ ਦਿਵਸ ਦਾ ਮਹੱਤਵ ਹੋਰ ਵਧਾਇਆ ਹੈ। ਸਮਾਜ ਤੇ ਪਰਿਵਾਰ ਦੀ ਸਿਰਜਣਾ ਕਰਨ ਵਾਲੀ ਇਕ ਮਾਂ ਹੁੰਦੀ ਹੈ ਅਤੇ ਮਾਂ ਦਾ ਸਨਮਾਨ ਕਰਦੇ ਹੋਏ ਅਸੀਂ ਆਪਣੇ ਆਪ ਨੂੰ ਗੌਰਵਮਈ ਮਹਿਸੂਸ ਕਰਦੇ ਹਾਂ। ਇਸ ਮੌਕੇ ਅਰੋਡ਼ਾ ਸਭਾ ਦੇ ਚੇਅਰਮੈਨ ਡਾ.ਸੀ.ਐੱਲ. ਸਚਦੇਵਾ, ਸਰਪ੍ਰਸਤ ਰਮੇਸ਼ ਕਟਾਰੀਆ, ਉਪ ਚੇਅਰਮੈਨ ਰਾਜੀਵ ਗੁਲਾਟੀ, ਕੈਸ਼ੀਅਰ ਆਰ. ਸੀ. ਚਾਵਲਾ, ਸੀਨੀਅਰ ਉਪ ਪ੍ਰਧਾਨ ਓ.ਪੀ. ਕੁਮਾਰ, ਨਰੇਸ਼ ਮਹਿੰਦੀਰੱਤਾ ਤੇ ਅਰੋਡ਼ਾ ਮਹਿਲਾ ਸਭਾ ਦੀ ਪ੍ਰਧਾਨ ਮਮਤਾ ਮੋਗਾ, ਸੀਨੀਅਰ ਉਪ ਪ੍ਰਧਾਨ ਅਰਚਨਾ ਨਰੂਲਾ, ਅਨੀਤਾ ਕਟਾਰੀਆ, ਨੀਤੂ ਕਟਾਰੀਆ, ਅਮਰਜੀਤ ਕੌਰ ਵੱਲੋਂ 8 ਬਜ਼ੁਰਗ ਔਰਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 17 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ ਖੂਨਦਾਨ ਕੈਂਪ ਦੁਸਹਿਰਾ ਗਰਾਊਂਡ ਸਥਿਤ ਮਿੱਤਲ ਬਲੱਡ ਬੈਂਕ ਵਿਚ ਡਾਕਟਰ ਸੰਜੀਵ ਮਿੱਤਲ ਦੀ ਪ੍ਰਧਾਨਗੀ ਵਿਚ ਲਾਇਆ ਜਾਵੇਗਾ। ਇਸ ਮੌਕੇ ਮੋਹਿਤ ਕਟਾਰੀਆ, ਉਪ ਪ੍ਰਧਾਨ ਰਛਪਾਲ ਸਿੰਘ, ਸਰਬਜੀਤ ਸਿੰਘ, ਐਡਵੋਕੇਟ ਵਿਜੇ ਸ਼ਰਮਾ, ਵਿਨੋਦ ਛਾਬਡ਼ਾ, ਚਮਨ ਲਾਲ ਬਜਾਜ, ਜਸਵੰਤ ਸਿੰਘ ਆਦਿ ਹਾਜ਼ਰ ਸਨ।

Related News