63,607 ਬੱਚਿਆਂ ਨੂੰ ਪਿਆਈਆਂ ਪੋਲੀਓ ਬੂੰਦਾਂ

Tuesday, Mar 12, 2019 - 03:57 AM (IST)

63,607 ਬੱਚਿਆਂ ਨੂੰ ਪਿਆਈਆਂ ਪੋਲੀਓ ਬੂੰਦਾਂ
ਮੋਗਾ (ਸੰਦੀਪ)-ਜ਼ਿਲਾ ਸਿਹਤ ਵਿਭਾਗ ਵੱਲੋਂ ਪੋਲੀਓ ਦੇ ਖਾਤਮੇ ਲਈ ਪਹਿਲੇ ਦਿਨ ਜ਼ਿਲੇ ਦੇ 63, 607 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ ਗਈਆਂ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਅਤੇ ਜ਼ਿਲਾ ਟੀਕਾਕਰਨ ਅਫਸਰ ਡਾ. ਹਰਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਮੁਹਿੰਮ 12 ਮਾਰਚ ਤੱਕ ਚੱਲੇਗੀ। ਵਿਭਾਗ ਦੀਆਂ ਟੀਮਾਂ ਦੇ ਮੈਂਬਰ ਪੂਰੀ ਸੰਜੀਦਗੀ ਨਾਲ ਇਸ ਮੁਹਿੰਮ ਨੂੰ ਨੇਪਰੇ ਚਾਡ਼੍ਹਨ ’ਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਦਿਨਾਂ ਤੋਂ ਬਾਅਦ ਵੀ ਟੀਮਾਂ ਵੱਲੋਂ ਘਰ-ਘਰ ਜਾ ਕੇ ਨਿੱਜੀ ਤੌਰ ’ਤੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ।

Related News