ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਸੰਭਾਲਿਆ ਅਹੁਦਾ

Tuesday, Mar 12, 2019 - 03:56 AM (IST)

ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਸੰਭਾਲਿਆ ਅਹੁਦਾ
ਮੋਗਾ (ਸੰਦੀਪ)-ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਹਮੇਸ਼ਾ ਆਪਣੀ ਡਿਊਟੀ ਪ੍ਰਤੀ ਗੰਭੀਰ ਰਹਿਣ ਦੇ ਨਾਲ-ਨਾਲ ਈਮਾਨਦਾਰੀ ਨਾਲ ਸਮੇਂ ’ਤੇ ਅਧਿਕਾਰੀ ਅਤੇ ਕਰਮਚਾਰੀ ਡਿਊਟੀ ’ਤੇ ਪਹੁੰਚਣ ਤਾਂ ਕਿ ਲੋਡ਼ਵੰਦਾਂ ਨੂੰ ਉਨ੍ਹਾਂ ਦੀ ਉਮੀਦ ਅਨੁਸਾਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਹ ਪ੍ਰਗਟਾਵਾ ਮੋਗਾ ਦੇ ਨਵੇਂ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਆਪਣਾ ਅਹੁਦਾ ਸੰਭਾਲਣ ਸਮੇਂ ਕੀਤਾ। । ਇਸ ਮੌਕੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਰਾਜੇਸ਼ ਅੱਤਰੀ ਸਮੇਤ ਜ਼ਿਲਾ ਪੱਧਰੀ ਅਧਿਕਾਰੀਆਂ ਨੇ ਉਨ੍ਹਾਂ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਵਾਗਤ ਕੀਤਾ। ਇਸ ਦੌਰਾਨ ਡਾ. ਗਗਨਦੀਪ ਸਿੰਘ, ਡਾ. ਜਗਰੂਪ ਸਿੰਘ, ਡਾ. ਰਾਜੇਸ਼ ਮਿੱਤਲ, ਡਾ. ਸੰਜੀਵ ਜੈਨ, ਡਾ. ਗਰਚਾ, ਡਾ. ਅਮਨ ਗਰਗ, ਡਾ. ਮਾਣਕ ਸਿੰਗਲਾ ਤੋਂ ਇਲਾਵਾ ਅਧਿਕਾਰੀ ਮੌਜੂਦ ਸਨ।

Related News