ਸਕੂਲ ਦਾ ਨਵਾਂ ਵਿਦਿਅਕ ਸੈਸ਼ਨ ਧਾਰਮਕ ਸਮਾਗਮ ਨਾਲ ਸ਼ੁਰੂ
Tuesday, Mar 12, 2019 - 03:56 AM (IST)

ਮੋਗਾ (ਗੋਪੀ ਰਾਊਕੇ)- ਨੰਨ੍ਹੇ ਵਿਦਿਆਰਥੀਆਂ ਨੂੰ ਘਰ ਵਰਗੇ ਮਾਹੌਲ ’ਚ ਪਡ਼੍ਹਾਈ ਕਰਵਾ ਰਹੀ ਨਾਮੀ ਵਿਦਿਅਕ ਸੰਸਥਾ ਹੋਲੀ ਹਾਰਟ ਕਿੰਡਰਗਾਰਟਨ ਸਕੂਲ ਮੋਗਾ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਸਮੇਂ ਚੇਅਰਮੈਨ ਸੁਭਾਸ਼ ਪਲਤਾ, ਪ੍ਰਿੰਸੀਪਲ ਭਾਵਨਾ ਅਰੋਡ਼ਾ ਦੀ ਅਗਵਾਈ ਹੇਠ ਧਾਰਮਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਚੇਅਰਮੈਨ ਸੁਭਾਸ਼ ਪਲਤਾ ਨੇ ਕਿਹਾ ਕਿ ਸੰਸਥਾ ਦਾ ਮੁੱਖ ਮਨੋਰਥ ਨੰਨ੍ਹੇ ਬੱਚਿਆਂ ਨੂੰ ਆਧੁਨਿਕ ਤਰੀਕੇ ਨਾਲ ਮੁੱਢਲੀ ਪਡ਼੍ਹਾਈ ਕਰਵਾ ਕੇ ਅਗਲੇਰੀ ਪਡ਼੍ਹਾਈ ਦੀ ਚੇਟਕ ਲਾਉਣਾ ਹੈ। ਸੰਸਥਾ ਦੇ ਮਿਹਨਤੀ ਸਟਾਫ ਦੀ ਬਦੌਲਤ ਸਕੂਲ ਦੇ ਨਤੀਜੇ ਚੰਗੇ ਆ ਰਹੇ ਹਨ। ਪ੍ਰੀ-ਨਰਸਰੀ ਦੇ ਵਿਦਿਆਰਥੀਆਂ ਨੂੰ ਸਕੂਲ ’ਚ ਖੇਡ ਵਿਧੀ ਰਾਹੀਂ ਪਡ਼੍ਹਾਇਆ ਜਾਂਦਾ ਹੈ। ਇਸ ਮੌਕੇ ਸੰਸਥਾ ਦਾ ਸਮੂਹ ਸਟਾਫ, ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ।