ਕਾਂਗਰਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ : ਗਟਰਾ, ਸਾਹੋਕ, ਖੰਬਾ

Tuesday, Mar 12, 2019 - 03:56 AM (IST)

ਕਾਂਗਰਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ : ਗਟਰਾ, ਸਾਹੋਕ, ਖੰਬਾ
ਮੋਗਾ (ਗਾਂਧੀ)-ਕਸਬੇ ਤੋਂ ਥੌਡ਼ੀ ਦੂਰੀ ’ਤੇ ਪੈਂਦੇ ਪਿੰਡ ਭਾਗਪੁਰ ਗਗਡ਼ਾ ਵਿਖੇ ਸੀਨੀਅਰ ਅਕਾਲੀ ਆਗੂ ਗੁਰਮੀਤ ਸਿੰਘ ਗਗਡ਼ਾ ਵਲੋਂ ਆਪਣੇ ਦਫਤਰ ਵਿਖੇ ਅਕਾਲੀ ਦਲ ਦਾ ਇਕ ਇਕੱਠ ਆਯੋਜਿਤ ਕੀਤਾ ਗਿਆ, ਜਿਸ ’ਚ ਅਕਾਲੀ ਦੇ ਜ਼ਿਲਾ ਮੋਗਾ ਦੇ ਯੂਥ ਦੇ ਨਵ-ਨਿਯੁਕਤ ਪ੍ਰਧਾਨ ਜਗਦੀਪ ਸਿੰਘ ਗਟਰਾ, ਭੁਪਿੰਦਰ ਸਿੰਘ ਸਾਹੋਕੇ ਜ਼ਿਲਾ ਪ੍ਰਧਾਨ ਐੱਸ. ਸੀ. ਵਿੰਗ, ਮਨਦੀਪ ਕੌਰ ਖੰਬਾ ਪ੍ਰਧਾਨ ਇਸਤਰੀ ਵਿੰਗ ਜ਼ਿਲਾ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਦਾ ਇਸ ਮੌਕੇ ਪਹੁੰਚਣ ’ਤੇ ਗੁਰਮੀਤ ਸਿੰਘ ਗਗਡ਼ਾ, ਸਾਬਕਾ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਦਾਤੇ ਵਾਲ, ਨਗਰ ਪੰਚਾਇਤ ਕੋਟ ਈਸੇ ਖਾਂ ਦੇ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ, ਰਣਜੀਤ ਸਿੰਘ ਰਾਣਾ ਮਸੀਤਾਂ ਸਾਬਕਾ ਡਾਇਰੈਕਟਰ, ਜਗਜੀਵਨ ਸਿੰਘ ਲੋਹਾਰਾ, ਯੂਥ ਆਗੂ ਅਮਨ ਗਾਬਾ, ਜਗਸੀਰ ਸਿੰਘ ਸੀਰਾ ਆਦਿ ਅਕਾਲੀ ਆਗੂਆਂ ਵੱਲੋਂ ਜੀ ਆਇਆ ਕਿਹਾ। ਗਟਰਾ, ਸਾਹੋਕੇ ਅਤੇ ਖੰਬਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ ਹੈ, ਕਿਉਕਿ ਕੈਪਟਨ ਸਰਕਾਰ ਨੇ ਸਿਵਾਏ ਲਾਰਿਆਂ ਤੋਂ ਪੰਜਾਬ ਦੀ ਜਨਤਾ ਨੂੰ ਹੋਰ ਕੁਝ ਨਹੀ ਦਿੱਤਾ। ਜਿਸ ਦੇ ਕਾਰਨ ਪੰਜਾਬ ਦੀ ਜਨਤਾ ਦਿਨ ਬ ਦਿਨ ਅਕਾਲੀ ਦਲ ਦੇ ਨਾਲ ਜੁਡ਼ ਰਹੀ ਹੈ। ਜਗਦੀਪ ਸਿੰਘ ਗਟਰਾ, ਭੁਪਿੰਦਰ ਸਿੰਘ ਸਾਹੋਕੇ ਅਤੇ ਮਨਦੀਪ ਕੌਰ ਖੰਬਾ ਨੂੰ ਇਸ ਮੌਕੇ ਗਗਡ਼ਾ ਵਿਖੇ ਪੁਹੰਚਣ ਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਜਗਜੀਤ ਸਿੰਘ ਸਰਪੰਚ, ਬੱਬੂ ਸੇਖੋ, ਰਾਮਪਾਲ ਸਿੰਘ ਪੰਚ, ਗਗਨਦੀਪ ਸਿੰਘ, ਬੱਬੂ ਚੀਮਾਂ, ਗੁਰਬਚਨ ਸਿੰਘ ਗਗਡ਼ਾ, ਜਗਤਾਰ ਸਿੰਘ ਸੇਖੋ, ਗੁਰਵਿੰਦਰ ਸਿੰਘ ਸੇਖੋ, ਸੇਵਕ ਸਿੰਘ, ਹਰੀ ਸਿੰਘ, ਅਮਰਵੀਰ ਸਿੰਘ, ਇਸਤਰੀ ਵਿੰਗ ਸਰਕਲ ਪ੍ਰਧਾਨ ਕਰਮਜੀਤ ਕੌਰ, ਜਸਪਾਲ ਕੌਰ ਸਾਬਕਾ ਸਰਪੰਚ, ਬਲਜੀਤ ਕੌਰ ਸਿੱਧੂ, ਸਰਬਜੀਤ ਕੌਰ, ਛਿੰਦਰਪਾਲ ਕੌਰ, ਜੋਧਾ ਇਟਲੀ, ਬਿੱਲਾ ਲੁਹਾਰਾ, ਹਰਬੰਸ ਸਿੰਘ, ਨਿੰਮਾ ਲੋਹਾਰਾ ਤੋਂ ਇਲਾਵਾ ਭਾਰੀ ਗਿਣਤੀ ’ਚ ਮੋਹਤਬਰ ਅਤੇ ਪਤਵੰਤੇ ਸੱਜਣ ਹਾਜ਼ਰ ਹੋਏ।

Related News