ਵਿਧਾਇਕ ਕਮਲ ਨੇ ਵਿਦਿਆਰਥਣਾਂ ਨੂੰ ਵੰਡੇ ਸਾਈਕਲ
Saturday, Mar 09, 2019 - 09:37 AM (IST)

ਮੋਗਾ (ਬਿੰਦਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੇਨ ਬਾਜ਼ਾਰ ਮੋਗਾ ਵਿਖੇ ਵਿਧਾਇਕ ਡਾ. ਹਰਜੋਤ ਕਮਲ ਅਤੇ ਜ਼ਿਲਾ ਸਿੱਖਿਆ ਅਫਸਰ ਮੋਗਾ ਸੈ.ਸਿ. ਮੋਗਾ ਪ੍ਰਦੀਪ ਸ਼ਰਮਾ ਨੇ ਅੰਤਰਾਸ਼ਟਰੀ ਮਹਿਲਾ ਦਿਵਸ ਮੌਕੇ ਸਕੂਲ ਦੀਆਂ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਤਕਸੀਮ ਕੀਤੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਵਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਮਨ ਲਾ ਕੇ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਵਿਧਾਇਕ ਕਮਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲਡ਼ਕੀਆਂ ਹਰ ਖੇਤਰ ’ਚ ਵਧੀਆ ਪ੍ਰਦਰਸ਼ਨ ਕਰ ਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਇਸ ਸਮੇਂ ਸੀਨੀਅਰ ਕਾਂਗਰਸੀ ਲੀਡਰ ਬਿੱਟੂ ਅਰੋਡ਼ਾ, ਪ੍ਰਵੀਨ ਮੱਕਡ਼, ਮਦਨ ਲਾਲ ਅਰੋਡ਼ਾ, ਛਿੰਦਾ ਬਰਾਡ਼, ਰਾਮਪਾਲ ਧਵਨ, ਸਾਹਿਲ ਅਰੋਡ਼ਾ, ਸਾਹਿਲ ਬਜਾਜ, ਰਮਨ ਮੱਕਡ਼, ਵਿਜੇ ਖੁਰਾਣਾ ਤੋਂ ਇਲਾਵਾ ਮਾਸਟਰ ਸ਼ਵਿੰਦਰ ਸਿੰਘ, ਹਰਸਿਮਰਨ ਸਿੰਘ, ਅਮ੍ਰਿਤਪਾਲ ਸਿੰਘ, ਗੁਰਦੀਪ ਸਿੰਘ, ਭੁਪਿੰਦਰ ਕੌਰ, ਜਸਵਿੰਦਰ ਕੌਰ ਅਤੇ ਜ਼ਿਲਾ ਸਿੱਖਿਆ ਅਫਸਰ ਦਫਤਰ ਤੋਂ ਦਿਲਬਾਗ ਸਿੰਘ, ਨਰਿੰਦਰਪਾਲ ਬਰਾਡ਼ ਆਦਿ ਹਾਜ਼ਰ ਸਨ।