ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਨੇ ਮਨਾਇਆ ਅੰਤਰਰਾਸ਼ਟਰੀ ‘ਔਰਤ ਮੁਕਤੀ ਦਿਵਸ’
Saturday, Mar 09, 2019 - 09:37 AM (IST)

ਮੋਗਾ (ਰਾਕੇਸ਼)-ਗੁਰੂ ਨਾਨਕ ਸਰਕਾਰੀ ਕਾਲਜ (ਰੋਡੇ) ਵਿਖੇ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਮੋਗਾ ਵਲੋਂ ਅੰਤਰਰਾਸ਼ਟਰੀ ਔਰਤ ਮੁਕਤੀ ਦਿਵਸ ਮਨਾਉਂਦਿਆਂ ਇਕ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਨੇ ਸ਼ਮੂਲੀਅਤ ਕੀਤੀ। ਡੀ.ਐੱਸ.ਓ. ਦੀ ਆਗੂ ਕਮਲਜੀਤ ਕੌਰ ਰੋਡੇ ਨੇ ਸੈਮੀਨਾਰ ਵਿਚ ਔਰਤ ਮੁਕਤੀ ਦਿਵਸ ਦੀ ਇਤਿਹਾਸਕ ਸ਼ੁਰੂਆਤ ਤੋਂ ਲੈ ਕੇ ਔਰਤਾਂ ਦੀ ਸਦੀਆਂ ਤੋਂ ਚੱਲੀ ਆ ਰਹੀ ਦੁੱਖਾਂ, ਕਸ਼ਟਾਂ, ਗੁਲਾਮੀ ਤੇ ਵਿਤਕਰੇ ਭਰੀ ਜ਼ਿੰਦਗੀ ’ਤੇ ਚਾਨਣਾ ਪਾਇਆ ਅਤੇ ਉਨ੍ਹਾਂ ਨਾਲ ਮੌਜੂਦਾ ਸਮੇਂ ’ਚ ਹੋ ਰਹੇ ਧੱਕਿਆਂ, ਵਿਤਕਰਿਆਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਬਖਸ਼ੀਸ਼ ਆਜ਼ਾਦ, ਪ੍ਰੋ. ਹਰਿੰਦਰ ਸਿੰਘ, ਪ੍ਰੋ. ਚਰਨਜੀਤ ਕੋਰ, ਪ੍ਰੋ. ਰਣਧੀਰ ਕੌਰ ਨੇ ਵਿਦਿਆਰਥੀਆਂ ਨੂੰ ਔਰਤ ਵਿਰੋਧੀ ਮਾਨਸਿਕਤਾ ਬਦਲ ਕੇ ਔਰਤਾਂ ਦਾ ਸਤਿਕਾਰ ਕਰਨ ਦਾ ਸੱਦਾ ਦਿੱਤਾ। ਡੀ.ਐੱਸ.ਓ. ਆਗੂ ਹਰਜੀਤ ਸਿੰਘ ਨਿੱਕਾ ਤੇ ਗੁਰਪ੍ਰੀਤ ਸਿੰਘ ਮਾਡ਼ੀ ਨੇ ਔਰਤ ਆਜ਼ਾਦੀ ਲਈ ਲਾਮਬੰਦ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਵਿਦਿਆਰਥੀ ਕਿਰਨਜੀਤ ਕੌਰ ਤੇ ਮਹਿੰਦਰ ਸਿੰਘ ਸਮਾਲਸਰ ਨੇ ਕਵਿਤਾਵਾਂ ਸੁਣਾ ਕੇ ਔਰਤ ਵਿਰੋਧੀ ਮਾਨਸਿਕਤਾ ’ਤੇ ਸੱਟ ਮਾਰੀ। ਇਸ ਸਮੇਂ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।