ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਸੈਮੀਨਾਰ 18 ਨੂੰ
Saturday, Mar 09, 2019 - 09:37 AM (IST)

ਮੋਗਾ (ਗੋਪੀ ਰਾਊਕੇ)-ਇੱਥੋਂ ਨੇਡ਼ਲੇ ਪਿੰਡ ਖੋਸਾ ਕੋਟਲਾ ਵਿਖੇ ਸੰਤ ਗਿਆਨੀ ਗੁਰਮੀਤ ਸਿੰਘ ਖੋਸਾ ਜੀ ਖੋਸਾ ਕੋਟਲਾ ਵਾਲਿਆਂ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਦੇ ਸਬੰਧ ’ਚ ਕੁਦਰਤ ਪੱਖੀ ਕਰਤਾਰਪੁਰੀ ਖੇਤੀ ਮਾਡਲ ਨੂੰ ਸਮਰਪਿਤ ਵਿਸ਼ੇਸ਼ ਕਿਸਾਨ ਸੈਮੀਨਾਰ 18 ਮਾਰਚ ਨੂੰ ਗੁਰਦੁਆਰਾ ਬਾਬਾ ਸਾਹਿਬ ਜੀ ਸ਼ਹੀਦ ਖੋਸਾ ਪਾਂਡੋ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਸੰਗਤਾਂ ਨੂੰ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ’ਚ ਡਾ. ਬੀ. ਐੱਸ. ਢਿੱਲੋਂ, ਵਾਇਸ ਚਾਂਸਲਰ ਪੀ. ਐੱਸ. ਯੂ. ਲੁਧਿਆਣਾ ਮੁੱਖ ਮਹਿਮਾਨ, ਡਾ. ਸਰਦਾਰਾ ਸਿੰਘ ਜੌਹਲ, ਡਾ. ਐੱਮ. ਐੱਸ. ਜੱਗੀ, ਬਾਬਾ ਸਰਬਜੋਤ ਸਿੰਘ, ਕਾਹਨ ਸਿੰਘ ਪੰਨੂੰ ਖੇਤੀਬਾਡ਼ੀ ਸਕੱਤਰ ਪੰਜਾਬ, ਡਾ. ਹਰਨੇਕ ਸਿੰਘ ਰੋਡੇ ਸੀਨੀਅਰ ਖੇਤੀਬਾਡ਼ੀ ਅਫਸਰ ਮੋਗਾ, ਗਿਆਨੀ ਜਗਤਾਰ ਸਿੰਘ ਜੀ ਇਸ ਸਮਾਗਮ ’ਚ ਪਹੁੰਚ ਕੇ ਪੰਜਾਬ ਦੇ ਕੋਨੇ-ਕੋਨੇ ਤੋਂ ਪੁੱਜੇ ਕਿਸਾਨ ਵੀਰਾਂ ਨੂੰ ਕੁਦਰਤੀ ਖੇਤੀ, ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਪਾਣੀ ਦੀ ਸਾਂਭ ਸੰਭਾਲ ਬਾਰੇ ਵਿਸ਼ੇਸ਼ ਜਾਣਕਾਰੀ ਦੇਣਗੇ।