ਵਿਧਾਇਕ ਸੁਖਜੀਤ ਸਿੰਘ ਲੋਹਗਡ਼ ਨੇ ਕਾਂਗਰਸੀ ਵਰਕਰਾਂ ਨਾਲ ਰੈਲੀ ਸਬੰਧੀ ਕੀਤੀ ਮੀਟਿੰਗ
Wednesday, Mar 06, 2019 - 03:11 PM (IST)

ਮੋਗਾ (ਭਿੰਡਰ)-ਪਿੰਡ ਕਿੱਲੀ ਚਾਹਲਾਂ (ਅਜੀਤਵਾਲ) ਵਿਖੇ ਹੋ ਰਹੀ ਰੈਲੀ ਨੂੰ ਲੈ ਕੇ ਵਿਧਾਨ ਸਭਾ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼ ਵਲੋਂ ਕਾਂਗਰਸੀ ਵਰਕਰਾਂ ਨਾਲ ਨੁੱਕਡ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਲਡ਼ੀ ਤਹਿਤ ਉਨ੍ਹਾਂ ਪਿੰਡ ਭਿੰਡਰ ਕਲਾਂ ਦੇ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਮੋਹਣ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 7 ਮਾਰਚ ਦੀ ਹੋ ਰਹੀ ਰੈਲੀ ’ਚ ਵਧ ਚਡ਼ ਕੇ ਭਾਗ ਲੈਣ ਤਾਂ ਜੋ ਲੋਕ ਸਭਾ ਚੋਣਾਂ ਦੌਰਾਨ ਮੋਦੀ ਸਰਕਾਰ ਦੀਆਂ ਆਪਹੁਦਰੀਆਂ ਦਾ ਸਬਕ ਸਿਖਾਕੇ ਮੁਕੰਮਲ ਸਫਾਇਆ ਕੀਤਾ ਜਾਵੇ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਨਾਲ ਰੈਲੀ ’ਚ ਸ਼ਮੂਲੀਅਤ ਕਰਨ। ਇਸ ਮੌਕੇ ਸਰਪੰਚ ਗੁਰਦੀਪ ਕੌਰ, ਸਾਬਕਾ ਚੇਅਰਮੈਨ ਹਰਭਜਨ ਸਿੰਘ, ਸਰਪੰਚ ਮੋਹਣ ਸਿੰਘ, ਕੁਲਵੰਤ ਸਿੰਘ ਪੰਚ, ਕੁਲਦੀਪ ਕੌਰ ਪੰਚ, ਪਿਆਰਾ ਸਿੰਘ ਪੰਚ, ਹਰਵਿੰਦਰ ਸਿੰਘ ਪੰਚ, ਨਛੱਤਰ ਸਿੰਘ ਪੰਚ, ਸੁਰਿੰਦਰ ਕੌਰ ਪੰਚ, ਰਵਿੰਦਰ ਸਿੰਘ ਸਾਬਕਾ ਪੰਚ, ਗੁਰਦੀਪ ਸਿੰਘ ਸਾਬਕਾ ਪੰਚ, ਹਰਨੇਕ ਸਿੰਘ ਸਾਬਕਾ ਪੰਚ, ਦਰਬਾਰਾ ਸਿੰਘ ਸਾਬਕਾ ਪੰਚ, ਜਗਸੀਰ ਸਿੰਘ ਜੱਗਾ, ਬਿੱਟੂ ਰਾਈ, ਜਗਰਾਜ ਸਿੰਘ ਰਾਈ, ਚਰਨਜੀਤ ਸਿੰਘ, ਕੈਪਟਨ ਪ੍ਰਤਾਪ ਸਿੰਘ, ਪ੍ਰਭਕਿਰਨ ਸਿੰਘ ਸਾਬਕਾ ਡਾਇਰੈਕਟਰ, ਨਛੱਤਰ ਸਿੰਘ ਤੂਰ, ਗੁਰਨਾਮ ਸਿੰਘ ਮੱਲੀ, ਗੁਰਮੇਲ ਸਿੰਘ ਮੱਲੀ, ਅਜੈਬ ਸਿੰਘ ਲੀਹਬੰਨ, ਜੋਗਿੰਦਰ ਸਿੰਘ ਬੰਦੇਸ਼ਾਂ, ਗੁਰਦਿਆਲ ਸਿੰਘ ਨੰਬਰਦਾਰ, ਕਰਨੈਲ ਸਿੰਘ ਮੰਡੀਰ, ਜੀਤ ਸਿੰਘ, ਰਣਜੋਧ ਸਿੰਘ, ਹਰਬੰਸ ਸਿੰਘ ਗਿਆਨੀ, ਪ੍ਰੀਤਮ ਸਿੰਘ, ਕੁਲਦੀਪ ਸਿੰਘ, ਗੁਰਦੇਵ ਸਿੰਘ ਪੰਚ, ਪ੍ਰਧਾਨ ਰਣਜੋਧ ਸਿੰਘ, ਦਰਸ਼ਨ ਸਿੰਘ ਨੰਬਰਦਾਰ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।