ਵਿਧਾਇਕ ਨੇ ਹੋ ਰਹੀ ਰੈਲੀ ਨੂੰ ਲੈ ਕੇ ਕੀਤੀ ਮੀਟਿੰਗ
Wednesday, Mar 06, 2019 - 03:10 PM (IST)

ਮੋਗਾ (ਜ.ਬ.)-ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਕਿਲੀ ਚਾਹਲਾਂ (ਮੋਗਾ) ਵਿਖੇ 7 ਮਾਰਚ ਨੂੰ ਹੋ ਰਹੀ ਰੈਲੀ ਦੇ ਸਬੰਧ ’ਚ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਵਲੋਂ ਬਲਾਕ ਫਤਿਹਗਡ਼੍ਹ ਪੰਜਤੂਰ ਦੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਸਮੂਹ ਆਗੂਆਂ ਤੇ ਵਰਕਰਾਂ ਨੂੰ ਵਿਧਾਇਕ ਨੇ ‘ਜੈ ਜਵਾਨ, ਜੈ ਕਿਸਾਨ’ ਕਾਂਗਰਸ ਰੈਲੀ ’ਚ ਸ਼ਮੂਲੀਅਤ ਕਰ ਕੇ ਰਾਹੁਲ ਗਾਂਧੀ ਦੇ ਵਿਚਾਰ ਸੁਨਣ ਦੀ ਅਪੀਲ ਕੀਤੀ। ਇਸ ਮੌਕੇ ਅਮਨਦੀਪ ਸਿੰਘ ਗਿੱਲ, ਪ੍ਰਧਾਨ ਨਗਰ ਪੰਚਾਇਤ ਨਰੇਸ਼ ਕੁਮਾਰ ਬਬਲਾ, ਜਸਵੰਤ ਸਿੰਘ ਜੱਸਾ ਅਲਾਹਬਾਦ, ਭੁਪੇਸ਼ ਗਰਗ, ਬੋਹਡ਼ ਸਿੰਘ, ਬਲਜੀਤ ਬਿੱਟੂ, ਸੁਖਜਿੰਦਰ ਸਿੰਘ, ਜਗਤਾਰ ਸਿੰਘ, ਜਤਿੰਦਰ ਟੱਕਰ, ਅਮਰੀਕ ਸਿੰਘ, ਰਾਮ, ਗੁਰਮੀਤ ਸਿੰਘ ਚੋਟੀਆ, ਪ੍ਰਗਟ ਸਿੰਘ, ਕੁਲਦੀਪ ਸਿੰਘ ਕਡ਼ਾਹੇਵਾਲ, ਸਵਰਨ ਸਿੰਘ ਗਿੱਲ, ਅਮਰਦੀਪ ਸਿੰਘ ਢਿੱਲੋਂ, ਦਲਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਵਰਕਰ ਹਾਜ਼ਰ ਸਨ।