ਸਰਕਾਰੀ ਸਕੂਲ ’ਚ ਸਨਮਾਨ ਸਮਾਰੋਹ ਆਯੋਜਿਤ

Saturday, Mar 02, 2019 - 03:56 AM (IST)

ਸਰਕਾਰੀ ਸਕੂਲ ’ਚ ਸਨਮਾਨ ਸਮਾਰੋਹ ਆਯੋਜਿਤ
ਮੋਗਾ (ਭਿੰਡਰ)-ਪ੍ਰਿੰਸੀਪਲ ਮਨਪ੍ਰੀਤ ਕੌਰ ਦੀ ਸਰਪ੍ਰਸਤੀ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੰਡਰ ਕਲਾਂ ਵਿਖੇ ਬਡ਼ੇ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਕੂਲੀ ਬੱਚਿਆਂ ਨੇ ਗੀਤ ਸੰਗੀਤ, ਕਵਿਤਾਵਾਂ, ਸਕਿੱਟਾਂ, ਦੇਸ਼ ਭਗਤੀ ਦੇ ਗੀਤ ਅਤੇ ਗਿੱਧੇ ਭੰਗਡ਼ੇ ਦੀ ਪੇਸ਼ਕਾਰੀ ਕਰ ਕੇ ਹਾਜ਼ਰੀਨ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ। ਐੱਨ. ਐੱਸ. ਐੱਸ. ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਦੋ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਸਮੇਂ ਸਕੂਲ ਪ੍ਰਿੰਸੀਪਲ ਮਨਪ੍ਰੀਤ ਕੌਰ ਵੱਲੋਂ ਸਮੁੱਚੀ ਪ੍ਰਗਤੀ ਦੇ ਰਿਪੋਰਟ ਪਡ਼ੀ। ਸਮਾਗਮ ਦੇ ਅੰਤ ਸਮੇਂ ਲੈਕਚਰਾਰ ਬਲਬੀਰ ਸਿੰਘ ਬਾਸੀ ਨੇ ਸਮੂਹ ਗ੍ਰਾਮ ਪੰਚਾਇਤ ਤੇ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਸਰਪੰਚ ਮੋਹਣ ਸਿੰਘ ਭਿੰਡਰਕਲਾ, ਸਾਬਕਾ ਚੇਅਰਮੈਨ ਪ੍ਰਭਕਿਰਨ ਸਿੰਘ, ਸਰਪੰਚ ਜਗਸੀਰ ਸਿੰਘ ਭਿੰਡਰ ਖੁਰਦ, ਕੈਪਟਨ ਪ੍ਰਤਾਪ ਸਿੰਘ, ਹਰਵਿੰਦਰ ਸਿੰਘ ਪੰਚ, ਗੁਰਨਾਮ ਸਿੰਘ ਮੱਲੀ, ਰਵੀ ਭਿੰਡਰ, ਪਿਆਰਾ ਸਿੰਘ ਪੰਚ, ਗੁਰਦੀਪ ਸਿੰਘ ਪੰਚ, ਨਿਰਮਲ ਸਿੰਘ ਸਿੱਧੂ ਪੰਚ, ਉਮਰਸੀਰ ਸਿੰਘ ਪੰਚ, ਨੈਬ ਸਿੰਘ ਪੰਚ, ਹਿੰਮਤ ਸਿੰਘ ਪੰਚ, ਸ਼ਿੰਦਰ ਸਿੰਘ ਪੰਚ ਤੋਂ ਇਲਾਵਾ ਸਮੂਹ ਸਕੂਲ ਸਟਾਫ ਮੈਂਬਰ ਹਾਜ਼ਰ ਸਨ।

Related News