ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ : ਸੂਬੇਦਾਰ ਗੁਰਦੀਪ ਸਿੰਘ

Saturday, Mar 02, 2019 - 03:56 AM (IST)

ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ : ਸੂਬੇਦਾਰ ਗੁਰਦੀਪ ਸਿੰਘ
ਮੋਗਾ (ਭਿੰਡਰ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜੋ ਅਨੇਕਾਂ ਝੂਠੇ ਵਾਧਿਆਂ ਅਤੇ ਦਾਅਵਿਆਂ ਦੇ ਮੋੋਢੇ ’ਤੇ ਸਵਾਰ ਹੋ ਕੇ ਸੱਤਾ ’ਚ ਆਈ ਸੀ, ਉਨ੍ਹਾਂ ਵਾਅਦਿਆਂ ’ਚੋਂ ਕੋਈ ਵੀ ਵਾਅਦਾ ਵਫਾ ਨਹੀਂ ਕਰ ਰਿਹਾ ਅਤੇ ਪੰਜਾਬ ਦੇ ਲੋਕਾਂ ਨੂੰ ਨਿਰਾਸ਼ਾ ਹਾਸਲ ਹੋਈ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇੰਨਸਾਫ ਪਾਰਟੀ ਹਲਕਾ ਧਰਮਕੋਟ ਦੇ ਬਲਾਕ ਪ੍ਰਧਾਨ ਸੂਬੇਦਾਰ ਗੁਰਦੀਪ ਸਿੰਘ ਜਲਾਲਾਬਾਦ ਪੂਰਬੀ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਹੱਕਾਂ ਖਾਤਰ ਧਰਨੇ ਮੁਜ਼ਾਹਰੇ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਸੂਬੇ ਦੀ ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਆਪਣੇ ਚੋਣ ਮਨੋਰਥ ਪੱਤਰ ’ਚ ਕੀਤੇ ਬਹੁਤੇ ਵਾਧਿਆਂ ਨੂੰ ਸਰਕਾਰ ਨੇ ਨਜ਼ਰ-ਅੰਦਾਜ ਕਰਨਾ ਹੀ ਬੇਹਤਰ ਸਮਝਿਆ ਗਿਆ, ਘਰ-ਘਰ ਰੋਜ਼ਗਾਰ, ਬੇਰੁਜ਼ਗਾਰਾਂ ਨੂੰ ਮਹਿੰਗਾਈ ਭੱਤਾ, ਬੁਢੇਪਾ ਅਤੇ ਵਿਧਵਾ ਪੈਨਸ਼ਨਾਂ ’ਚ ਵਾਧਾ, ਕਿਸਾਨੀ ਕਰਜੇ ਦੀ ਮੁਆਫੀ ਵਰਗੇ ਵਾਧਿਆਂ ’ਤੇ ਖਰਾਂ ਉਤਰਨ ਲਈ ਸਰਕਾਰ ਵਲੋਂ ਬਜਟ ’ਚ ਕੋਈ ਗੱਲ ਨਹੀਂ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਾਜ਼ਰ ਸਨ।

Related News