ਗੋਲਡਨ ਐਜੂਕੇਸ਼ਨ ਦੇ ਨਵੇਂ ਦਫਤਰ ਦਾ ਉਦਘਾਟਨ ਬਾਬਾ ਗੁਰਦੀਪ ਸਿੰਘ ਨੇ ਕੀਤਾ

Friday, Mar 01, 2019 - 03:52 AM (IST)

ਗੋਲਡਨ ਐਜੂਕੇਸ਼ਨ ਦੇ ਨਵੇਂ ਦਫਤਰ ਦਾ ਉਦਘਾਟਨ ਬਾਬਾ ਗੁਰਦੀਪ ਸਿੰਘ ਨੇ ਕੀਤਾ
ਮੋਗਾ (ਰਾਕੇਸ਼, ਬੀ. ਐੱਨ. 103/3)-ਕੋਟਕਪੂਰਾ ਰੋਡ ਨਵਾਂ ਖੁੱਲਿਆ ਸੁਭਾਸ਼ ਪਲਤਾ ਐੱਮ. ਡੀ., ਰਮਨ ਅਰੋਡ਼ਾ ਡਾਇਰੈਕਟਰ, ਅਮਿਤ ਪਲਤਾ, ਹਿਮਾਸ਼ੂ ਹਾਂਡਾ ਦੀ ਅਗਵਾਈ ’ਚ ਗੋਲਡਨ ਐਜੂਕੇਸ਼ਨ ਦਾ ਉਦਘਾਟਨ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕੀਤਾ। ਇਸ ਤੋਂ ਪਹਿਲਾਂ ਗੁਰੂ ਸਾਹਿਬ ਦਾ ਆਸਰਾ ਲੈਣ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ। ਸਮਾਗਮ ’ਚ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਅਕਾਲੀ ਦਲ ਦੇ ਐੱਸ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਭਾਜਪਾ ਨੇਤਾ ਸੁਖਨੰਦਨ ਅਗਰਵਾਲ, ਵਿੱਕੀ ਫੂਲੇਵਾਲੀਆ, ਡਾ. ਮੁਕੇਸ਼ ਕੋਚਰ, ਕ੍ਰਿਸ਼ਨ ਹਾਂਡਾ, ਸਤੀਸ਼ ਸੋਨੂੰ, ਦਵਿੰਦਰ ਪਾਲ ਸਿੰਘ ਮੋਗਾ ਅਤੇ ਮਨੋਜ ਜੋਡ਼ਾ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਇਸ ਮੋਕੇ ਗੌਰਵ ਗੁਪਤਾ, ਪ੍ਰਿੰਸੀਪਲ ਰਣਧੀਰ ਸਿੰਘ, ਪਰਮਜੀਤ ਸਿੰਘ ਰਖਰਾ, ਸੰਜੀਵ ਭੰਡਾਰੀ, ਸੁਖਮੀਤ ਸਿੰਘ ਰੂਬਲ ਲਰਨਿੰਗ ਹਾਈਵੇ ਤੇ ਹੋਰ ਸ਼ਾਮਲ ਸਨ।

Related News