ਵੱਖ-ਵੱਖ ਜਥੇਬੰਦੀਆਂ ਵਲੋਂ ਮੋਗਾ ਦੇ ਮੁੱਖ ਚੌਂਕ ’ਚ ਕੀਤਾ ਸ਼ਾਂਤਮਈ ਰੋਸ ਪ੍ਰਦਰਸ਼ਨ

Tuesday, Feb 26, 2019 - 03:48 AM (IST)

ਵੱਖ-ਵੱਖ ਜਥੇਬੰਦੀਆਂ ਵਲੋਂ ਮੋਗਾ ਦੇ ਮੁੱਖ ਚੌਂਕ ’ਚ ਕੀਤਾ ਸ਼ਾਂਤਮਈ ਰੋਸ ਪ੍ਰਦਰਸ਼ਨ
ਮੋਗਾ (ਗੋਪੀ ਰਾਊਕੇ)-ਅੱਜ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਸਿੱਖ ਸੰਘਰਸ਼ ਕਮੇਟੀ ਮੋਗਾ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ’ਚ ਵੱਖ-ਵੱਖ ਧਾਰਮਕ, ਸਮਾਜਕ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਆਜ਼ਾਦ, ਬਲਰਾਜ ਸਿੰਘ ਖਾਲਸਾ, ਸਾਬਕਾ ਆਈ. ਏ. ਐੱਸ. ਡਾ. ਸਵਰਨ ਸਿੰਘ, ਤਾਰਾ ਸਿੰਘ, ਬਲਜੀਤ ਸਿੰਘ ਖਾਲਸਾ, ਜਗਜੀਤ ਸਿੰਘ ਖੋਸਾ, ਗੁਰਪ੍ਰੀਤਮ ਸਿੰਘ ਚੀਮਾ, ਮਨਜੀਤ ਸਿੰਘ ਮੱਲ੍ਹਾ, ਹਰਜਿੰਦਰ ਸਿੰਘ ਬਾਜੇਕੇ ਨੇ ਕਿਹਾ ਕਿ ਭਾਰਤ ਹਕੂਮਤ ਘੱਟ ਗਿਣਤੀਆਂ ਲਈ ਦੋਹਰੇ ਮਾਪਦੰਡ ਅਪਣਾ ਰਹੀ ਹੈ। ਪਿਛਲੇ ਦਿਨੀ ਭਾਜਪਾ ਦੇ ਯੂਥ ਨੇਤਾ ਦੇ ਕਾਲ ਸੈਂਟਰ ’ਤੇ ਛਾਪੇਮਾਰੀ ਦੌਰਾਨ ਭਾਜਪਾ ਨੇਤਾ ਦੇ ਪਾਕਿਸਤਾਨੀ ਏîਜੰਸੀ ਆਈ. ਐੱਸ. ਐੱਸ. ਨਾਲ ਸਬੰਧਾਂ ਬਾਰੇ ਪੁਸ਼ਟੀ ਵੀ ਹੋਈ ਹੈ ਤੇ ਉਸ ਵਲੋਂ ਭਾਰਤ ਦੀਆਂ ਖੂਫੀਆਂ ਜਾਣਕਾਰੀਆਂ ਲੀਕ ਕਰਨ ’ਤੇੇ ਉਸ ਦੇ ਇਵਜਾਨੇ ਵਜੋਂ ਕਰੋਡ਼ਾਂ ਦੀਆਂ ਭਾਰੀ ਰਕਮਾਂ ਵਸੂਲਣ ਸਬੰਧੀ ਪੁਖਤਾ ਤੱਥ ਮਿਲੇ ਹਨ, ਉਸ ’ਤੇ ਹਾਲੇ ਤੱਕ ਦੇਸ਼ ਧਰੋਹੀ ਦਾ ਕੇਸ ਦਰਜ ਨਹੀਂ ਕੀਤਾ ਗਿਆ ਪਰ ਪੰਜਾਬ ਦੇ ਨਵਾਂ ਸ਼ਹਿਰ ’ਚ ਤਿੰਨ ਸਿੱਖ ਨੌਜਵਾਨਾਂ ਤੇ ਸਿੱਖ ਇਤਿਹਾਸ ਨਾਲ ਸਬੰਧਤ ਲਿਟਰੇਚਰ ਨੂੰ ਖਾਲਿਸਤਾਨੀ ਲਿਟਰੇਚਰ ਪੇਸ਼ ਕਰ ਕੇ ਪੁਲਸ ਵਲੋਂ ਝੂਠਾ ਕੇਸ ਦਰਜ ਕਰ ਕੇ ਅਦਾਲਤ ਨੂੰ ਗੁੰਮਰਾਹ ਕਰ ਕੇ ਉਮਰ ਕੈਦ ਦੀ ਸਜ਼ਾ ਕਰਵਾ ਦਿੱਤੀ ਗਈ, ਜਿਸ ਤੋਂ ਸਪੱਸ਼ਟ ਹੈ ਕਿ ਭਾਰਤ ਅੰਦਰ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ। ਇਸ ਮੌਕੇ ਜਥੇਬੰਦੀਆਂ ਵਲੋਂ ਮੰਗ ਕੀਤੀ ਕਿ ਹਾਈਕੋਰਟ ਦੇ ਚੀਫ ਜਸਟਿਸ ਇਸ ਕੇਸ ਦੀ ਮੁਡ਼ ਤੋਂ ਨਜ਼ਰਸਾਨੀ ਕਰ ਕੇ ਪੀਡ਼ਤ ਸਿੱਖ ਨੌਜਵਾਨਾਂ ਨੂੰ ਇਨਸਾਫ ਦਵਾਉਣ ਤੇ ਮੁੱਖ ਮੰਤਰੀ ਪੰਜਾਬ ਝੂਠੇ ਕੇਸ ਦਰਜ ਕਰਨ ਵਾਲੇ ਪੁਲਸ ਅਧਿਕਾਰੀਆਂ ’ਤੇ ਕਾਰਵਾਈ ਕਰਨ ਤਾਂ ਜੋ ਭਵਿੱਖ ’ਚ ਪੰਜਾਬ ’ਚ ਸਿੱਖਾਂ ’ਤੇ ਝੂਠੇ ਕੇਸ ਦਰਜ ਨਾ ਹੋ ਸਕਣ। ਇਸ ਮੌਕੇ ਸਮੂਹ ਜਥੇਬੰਦੀਆਂ ਵਲੋਂ ਤਿੰਨ ਸਿੱਖ ਨੌਜਵਾਨਾਂ ਨਾਲ ਹੋਈ ਬੇਇਨਸਾਫੀ ਦੇ ਵਿਰੋਧ ’ਚ ਮੋਗਾ ਦੇ ਮੁੱਖ ਚੌਂਕ ’ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਜਥੇਬੰਦੀਆਂ ਨੇ ਸਾਂਝੇ ਰੂਪ ਵਿਚ ਚੀਫ ਜਸਟਿਸ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ’ਤੇ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ-ਪੱਤਰ ਸੌਂਪੇ ਗਏ। ਇਸ ਮੌਕੇ ਕਾਮਰੇਡ ਰਵਾਇਤ ਸਿੰਘ ਲੋਕ ਸੰਗਰਾਮ ਮੰਚ, ਬਲਕਰਨ ਮੋਗਾ, ਰਜਿੰਦਰ ਸਿੰਘ ਰਿਆਡ਼ ਫੋਰਸ ਵੰਨ ਜਥੇਬੰਦੀ, ਭਾਰਤੀ ਕਿਸਾਨ ਯੂਨੀਅਨ ਮਾਨ ਚੰਦ ਸਿੰਘ ਲੋਂਗੋਦੇਵਾ, ਗਿਆਨੀ ਹਰਪ੍ਰੀਤ ਸਿੰਘ ਖਾਲਸਾ ਦਮਦਮੀ ਟਕਸਾਲ ਜੋਗੇਵਾਲਾ, ਜਥੇਦਾਰ ਗੁਰਮੇਲ ਸਿੰਘ ਖਾਲਸਾ ਦਸ਼ਮੇਸ਼ ਤਰਨਾ ਦਲ, ਭੁਪਿੰਦਰ ਸਿੰਘ ਕਵੀਸ਼ਰ, ਹਰਜਿੰਦਰ ਸਿੰਘ ਬੱਡੂਵਾਲੀਆ, ਗਿਆਨੀ ਸੋਹਨ ਸਿੰਘ, ਜਥੇਦਾਰ ਨਿਹਾਲ ਸਿੰਘ ਖਾਲਸਾ, ਜਥੇਦਾਰ ਸਤਪਾਲ ਸਿੰਘ ਰਣਜੀਤ ਨੈਸ਼ਨਲ ਗੱਤਕਾ ਅਖਾਡ਼ਾ, ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਦੇ ਆਗੂ ਅਮਰੀਕ ਸਿੰਘ ਆਰਸਨ, ਪ੍ਰਗਟ ਸਿੰਘ ਫੌਜੀ ਜੈਮਲਵਾਲਾ, ਗੁਰਮੇਲ ਸਿੰਘ ਚੂਹਡ਼ਚੱਕ, ਲਛਕਰ ਸਿੰਘ ਖੋਸਾ, ਬਲਰਾਜ ਸਿੰਘ ਬਾਦਲ, ਦਲਜੀਤ ਸਿੰਘ ਦੌਲਤਪੁਰਾ, ਭਿੰਦਰ ਸਿੰਘ ਬਿਲਾਸਪੁਰ, ਅਜੀਤ ਸਿੰਘ ਝੱਬਰ, ਪ੍ਰੀਤਮ ਸਿੰਘ, ਆਤਮਾ ਸਿੰਘ ਖੋਸਾ ਪਾਂਡੋ, ਰਛਪਾਲ ਸਿੰਘ ਖਾਲਸਾ, ਸੁਰਜਨ ਸਿੰਘ, ਗੁਰਚਰਨ ਸਿੰਘ, ਚਰਨਜੀਤ ਸਿੰਘ ਸਿੱਖ ਮਿਸ਼ਨਰੀ, ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਹਰਬੰਸ ਸਿੰਘ, ਸੁਰਿੰਦਰ ਸਿੰਘ ਖਾਲਸਾ, ਅੰਗਰੇਜ ਸਿੰਘ ਖਾਲਸਾ, ਸ਼ਿੰਦਰ ਸਿੰਘ ਨਾਮਦੇਵ ਭਵਨ, ਬਖਸ਼ੀ ਰਾਮ ਠਾਕੁਰ, ਸੁਖਮੰਦਰ ਸਿੰਘ ਗੱਜਣਵਾਲਾ ਜ਼ਿਲਾ ਪ੍ਰਧਾਨ ਆਪਣਾ ਸਮਾਜ ਪਾਰਟੀ, ਪ੍ਰਦੀਪ ਸਿੰਘ ਬਿਲਾਸਪੁਰ, ਬਿੰਦਰ ਸਿੰਘ ਚੱਕੀ ਵਾਲਾ, ਦਲਬੀਰ ਸਿੰਘ, ਅਮਰ ਸਿੰਘ, ਅਮਰਜੀਤ ਸਿੰਘ ਖਾਲਸਾ ਤੋਂ ਇਲਾਵਾ ਵੱਡੀ ਗਿਣਤੀ ’ਚ ਸਿੱਖ ਆਗੂ ਹਾਜ਼ਰ ਸਨ।

Related News